ਜਲਾਲਾਬਾਦ ਨਗਰ ਦੇ ਵੇਅਰ ਹਾਊਸ ਗੋਦਾਮਾਂ 'ਚ ਸੀਬੀਆਈ ਨੇ ਕੀਤੀ ਛਾਪੇਮਾਰੀ - ਜਲਾਲਾਬਾਦ ਨਗਰ
🎬 Watch Now: Feature Video
ਫ਼ਾਜ਼ਿਲਕਾ: ਪੰਜਾਬ ਦੀ ਭਾਰਤ-ਪਾਕਿ ਸਰਹੱਦ ਦੇ ਨੇੜੇ ਵਸਦੇ ਜਲਾਲਾਬਾਦ ਨਗਰ 'ਚ ਅੱਜ ਸੀਬੀਆਈ ਵੱਲੋਂ ਛਾਪੇਮਾਰੀ ਕੀਤੀ ਗਈ। ਸੀਬੀਆਈ ਵੱਲੋਂ ਇਹ ਅਰਾਈਆਂ ਰੋਡ 'ਤੇ ਸਥਿਤ ਵੇਅਰ ਹਾਊਸ ਦੇ ਗੋਦਾਮਾਂ ਵਿੱਚ ਛਾਪੇਮਾਰੀ ਕੀਤੀ ਗਈ। ਜਾਣਕਾਰੀ ਮੁਤਾਬਕ ਸੀਬੀਆਈ ਟੀਮ ਦੇ ਅਧਿਕਾਰੀ ਸਵੇਰ ਦੇ ਸਮੇਂ ਤੋਂ ਹੀ ਇਥੇ ਛਾਪੇਮਾਰੀ ਤੇ ਰਿਕਾਰਡਾਂ ਦੀ ਚੈਕਿੰਗ ਕਰ ਰਹੇ ਹਨ। ਜਦੋਂ ਮੀਡੀਆ ਵੱਲੋਂ ਉਕਤ ਅਧਿਕਾਰੀਆਂ ਤੋਂ ਛਾਪੇਮਾਰੀ ਦੀ ਵਜ੍ਹਾ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਅਧਿਕਾਰੀਆਂ ਨੇ ਮੀਡੀਆ ਕਰਮੀਆਂ ਨਾਲ ਗੱਲਬਾਤ ਕਰਨ 'ਤੇ ਕੋਈ ਵੀ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ। ਫਿਲਹਾਲ ਇਸ ਸਬੰਧੀ ਹੋਰਨਾਂ ਵੇਰਵਿਆਂ ਦੀ ਉਡੀਕ ਹੈ।