ਸਰਕਾਰ ਦੇ ਹੁਕਮ ਤੋਂ ਬਾਅਦ ਵੀ ਜਲੰਧਰ ਤੋਂ ਸ਼ੁਰੂ ਨਹੀਂ ਹੋਈਆਂ ਬੱਸਾਂ - Bus service not start from Jalandhar
🎬 Watch Now: Feature Video
ਜਲੰਧਰ: ਪੰਜਾਬ ਸਰਕਾਰ ਦੇ ਹੁਕਮਾਂ ਤੋਂ ਬਾਅਦ ਵੀ ਜਲੰਧਰ ਵਿੱਚ ਅੱਜ ਸਵੇਰੇ ਕੋਈ ਸਰਕਾਰੀ ਬੱਸ ਸੇਵਾ ਸ਼ੁਰੂ ਨਹੀਂ ਹੋਈ। ਸੂਬਾ ਸਰਕਾਰ ਵੱਲੋਂ ਸਰਕਾਰੀ ਬੱਸਾਂ ਚਲਾਉਣ ਦੇ ਹੁਕਮਾਂ ਤੋਂ ਬਾਅਦ ਅੱਜ ਸਵੇਰੇ ਹੀ ਵੱਖ-ਵੱਖ ਸ਼ਹਿਰਾਂ ਨੂੰ ਜਾਣ ਵਾਲੀਆਂ ਸਵਾਰੀਆਂ ਤਾਂ ਜਲੰਧਰ ਦੇ ਬੱਸ ਅੱਡੇ ਪਹੁੰਚੀਆਂ ਪਰ ਨਾ ਤੇ ਇੱਥੇ ਕੋਈ ਸੀਨੀਅਰ ਸਰਕਾਰੀ ਅਧਿਕਾਰੀ ਪਹੁੰਚਿਆ ਅਤੇ ਨਾ ਹੀ ਕਿਸੇ ਕਾਊਂਟਰ ਉੱਤੇ ਕੋਈ ਬੱਸ ਲੱਗੀ। ਜ਼ਿਕਰਯੋਗ ਹੈ ਕਿ ਜਲੰਧਰ ਬੱਸ ਅੱਡੇ ਤੋਂ ਚੰਡੀਗੜ੍ਹ, ਅੰਮ੍ਰਿਤਸਰ, ਪਠਾਨਕੋਟ, ਮੋਗਾ, ਲੁਧਿਆਣਾ ਅਤੇ ਹੋਰ ਕਈ ਸ਼ਹਿਰਾਂ ਨੂੰ ਬੱਸਾਂ ਚੱਲਣੀਆਂ ਸੀ ਪਰ ਸਰਕਾਰ ਦੇ ਹੁਕਮਾਂ ਤੋਂ ਬਾਅਦ ਵੀ ਵਿਭਾਗ ਨੇ ਇਸ ਨੂੰ ਸੰਜੀਦਗੀ ਨਾਲ ਨਹੀਂ ਲਿਆ। ਬੱਸ ਅੱਡੇ ਪਹੁੰਚੀਆਂ ਸਵਾਰੀਆਂ ਵੀ ਗੁੱਸੇ ਵਿੱਚ ਨਜ਼ਰ ਆਈਆਂ ਅਤੇ ਉਨ੍ਹਾਂ ਨੇ ਕਿਹਾ ਕਿ ਉਹ ਸਵੇਰ ਦੇ ਬੱਸ ਅੱਡੇ 'ਤੇ ਪਹੁੰਚੇ ਹਨ ਪਰ ਇੱਥੇ ਨਾ ਤੇ ਕੋਈ ਬੱਸ ਲੱਗੀ ਹੈ ਅਤੇ ਨਾ ਹੀ ਕੋਈ ਸੀਨੀਅਰ ਅਧਿਕਾਰੀ ਮੌਜੂਦ ਹੈ ਜੋ ਸਹੀ ਜਾਣਕਾਰੀ ਦੇ ਸਕੇ।