BSNL ਨਹੀਂ ਦੇ ਰਿਹਾ ਤਨਖ਼ਾਹਾਂ, ਧਰਨੇ 'ਤੇ ਬੈਠੇ ਕਰਮਚਾਰੀ
🎬 Watch Now: Feature Video
ਸਰਕਾਰ ਦੀ ਕਾਰਗੁਜਾਰੀ ਵਿੱਚ ਢਿੱਲ ਤੋਂ ਤੰਗ ਆ ਕੇ ਮਲੇਰਕੋਟਲਾ 'ਚ ਬੀ.ਐੱਸ.ਐੱਨ.ਐੱਲ ਦੇ ਕਰਮਚਾਰੀਆਂ ਨੇ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਦੌਰਾਨ ਤਿੰਨ ਕਰਮਚਾਰੀ ਟਾਵਰ 'ਤੇ ਚੜ੍ਹ ਗਏ। ਇਨ੍ਹਾਂ ਕਰਮਚਾਰੀਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੂੰ 9 ਮਹੀਨਿਆਂ ਤੋਂ ਰੋਕੀ ਹੋਈ ਤਨਖ਼ਾਹ ਦਿੱਤੀ ਜਾਵੇ। ਪ੍ਰਦਰਸ਼ਨਕਾਰੀਆਂ ਨੇ ਖ਼ੁਦਕੁਸ਼ੀ ਕਰਨ ਦੀ ਧਮਕੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕਰਮਚਾਰੀ ਬੀ.ਐੱਸ.ਐੱਨ.ਐੱਲ 'ਚ ਠੇਕੇ 'ਤੇ ਕੰਮ ਕਰ ਰਹੇ ਹਨ। ਲੰਬੇ ਸਮੇਂ ਤੋਂ ਤਨਖ਼ਾਹ ਨਾ ਮਿਲਣ ਕਾਰਨ ਕਰਮਚਾਰੀ ਮਜ਼ਬੂਰ ਹੋ ਕੇ ਪ੍ਰਦਰਸ਼ਨ ਕਰਨ ਉੱਤਰ ਆਏ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਵਿਭਾਗ ਉਨ੍ਹਾਂ ਦੀਆਂ ਤਨਖ਼ਾਹਾਂ ਨਹੀਂ ਦੇਵੇਗਾ ਤਾਂ ਇਸ ਤਰ੍ਹਾਂ ਹੀ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ।