ਲਾਪਤਾ ਟਰੱਕ ਡਰਾਈਵਰ ਦੀ ਟਰੱਕ ਵਿੱਚੋਂ ਹੀ ਮਿਲੀ ਲਾਸ਼ - ਪੋਸਟਮਾਰਟਮ
🎬 Watch Now: Feature Video
ਪਟਿਆਲਾ: ਪੰਜਾਬ ਅੰਦਰ ਬਹੁਤ ਇਸ ਤਰ੍ਹਾਂ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ, ਜੋ ਪਹੇਲੀ ਬਣ ਕੇ ਰਹਿ ਜਾਂਦੀਆਂ ਹਨ, ਅਤੇ ਕਈ ਘਟਨਾਵਾਂ ਨੂੰ ਪੁਲਿਸ ਵੱਲੋਂ ਸੁਲਝਾ ਵੀ ਲਿਆ ਜਾਂਦਾ ਹੈ, ਨਾਭਾ ਸ਼ਹਿਰ ਦੇ ਪਟਿਆਲਾ ਗੇਟ ਵਿਖੇ ਟਰੱਕ ਵਿੱਚੋਂ ਟਰੱਕ ਡਰਾਈਵਰ ਦੀ ਲਾਸ਼ ਮਿਲਣ ਉਸ ਵੇਲੇ ਸਨਸਨੀ ਫੈਲ ਗਈ। ਟਰੱਕ ਡਰਾਈਵਰ ਪਿਛਲੇ ਤਿੰਨ ਦਿਨਾਂ ਤੋਂ ਸਰਹਿੰਦ ਤੋਂ ਲਾਪਤਾ ਸੀ। ਟਰੱਕ ਵਿੱਚ ਲੋਹੇ ਦਾ ਸਕਰੈਪ ਭਰਿਆ ਹੋਇਆ ਸੀ। ਮ੍ਰਿਤਕ ਦੇ ਪਰਿਵਾਰ ਵੱਲੋਂ ਇਸ ਨੂੰ ਕਤਲ ਦਾ ਖ਼ਦਸ਼ਾ ਦੱਸਿਆ ਜਾ ਰਿਹਾ ਹੈ, ਦੂਜੇ ਪਾਸੇ ਪੁਲਿਸ ਵੱਲੋਂ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਨਾਭਾ ਦੇ ਪਟਿਆਲਾ ਗੇਟ ਵਿਖੇ ਉਦੋਂ ਸਨਸਨੀ ਫੈਲ ਗਈ। ਜਦੋਂ ਕਿਸੇ ਵਿਅਕਤੀ ਨੂੰ ਪਤਾ ਲੱਗਿਆ, ਕਿ ਟਰੱਕ ਵਿੱਚ ਟਰੱਕ ਡਰਾਈਵਰ ਦੀ ਲਾਸ਼ ਪਈ ਹੈ, ਟਰੱਕ ਡਰਾਈਵਰ ਦੀ ਪਹਿਚਾਣ ਗੁਰਪ੍ਰੀਤ ਸਿੰਘ ਪਿੰਡ ਕਟਾਲਾ ਜ਼ਿਲ੍ਹਾ ਸਮਰਾਲਾ ਵਜੋਂ ਹੋਈ ਹੈ। ਗੁਰਪ੍ਰੀਤ ਸਿੰਘ ਤਿੰਨ ਦਿਨ ਪਹਿਲਾਂ ਗਾਜ਼ੀਆਬਾਦ ਤੋਂ ਸਕਰੈਪ ਭਰ ਕੇ ਰਵਾਨਾ ਹੋਇਆ ਸੀ। ਜਿਸ ਨੇ ਗੋਬਿੰਦਗੜ੍ਹ ਵਿਖੇ ਇਹ ਸਕਰੈਪ ਲਾਉਣਾ ਸੀ। ਪਰ ਇਹ ਨਾਭੇ ਕਿਵੇਂ ਪਹੁੰਚਿਆ, ਇਹ ਕਿਸ ਨੂੰ ਨਹੀਂ ਪਤਾ, ਅਤੇ ਇਸ ਦੇ ਨਾਲ ਇਕ ਕੰਡਕਟਰ ਵੀ ਸੀ ਦੱਸਿਆ ਜਾਂ ਰਿਹਾ, ਉਹ ਵੀ ਬੇਹੋਸ਼ੀ ਦੀ ਹਾਲਤ ਵਿਚ ਪਾਇਆ ਗਿਆ ਹੈ। ਪਰਿਵਾਰ ਦੇ ਮੁਤਾਬਕ ਗੁਰਪ੍ਰੀਤ ਸਿੰਘ ਦਾ ਕਤਲ ਕੀਤਾ ਗਿਆ ਹੈ। ਗੁਰਪ੍ਰੀਤ ਸਿੰਘ ਦੇ ਪਰਿਵਾਰ ਵੱਲੋਂ ਤਲਾਸ਼ੀ ਲਈ ਗਈ, ਤਾਂ ਉਸ ਦੀ ਬਟੂਏ ਵਿੱਚ ਕੋਈ ਵੀ ਪੈਸਾ ਜਾਂ ਲਾਇਸੈਂਸ ਨਹੀਂ ਸੀ।ਇਸ ਮੌਕੇ ਤੇ ਮ੍ਰਿਤਕ ਗੁਰਪ੍ਰੀਤ ਸਿੰਘ ਦੇ ਪਿਤਾ ਅਤੇ ਰਿਸ਼ਤੇਦਾਰ ਨੇ ਕਿਹਾ, ਕਿ ਗੁਰਪ੍ਰੀਤ ਸਿੰਘ ਤਿੰਨ ਦਿਨ ਪਹਿਲਾਂ ਸਰਹਿੰਦ ਤੋਂ ਸਾਡੇ ਨਾਲ ਸੀ, ਅਤੇ ਇਹ ਅੱਗੇ ਲੰਘ ਗਿਆ, ਬਾਅਦ ਵਿੱਚ ਇਸ ਦਾ ਮੋਬਾਇਲ ਵੀ ਸਵਿੱਚ ਆਫ ਹੋ ਗਿਆ, ਅਤੇ ਇਸ ਤੋਂ ਬਾਅਦ ਅੱਜ ਇਸ ਦੀ ਲਾਸ਼ ਹੀ ਮਿਲੀ ਹੈ। ਸਾਨੂੰ ਸ਼ੱਕ ਹੈ ਕਿ ਸਾਡੇ ਬੇਟੇ ਗੁਰਪ੍ਰੀਤ ਸਿੰਘ ਦਾ ਕਿਸੇ ਨੇ ਕਤਲ ਕੀਤਾ ਹੈ।ਇਸ ਮੌਕੇ ਤੇ ਨਾਭਾ ਦੇ ਐਸ.ਐਚ.ਓ ਸੁਰਿੰਦਰ ਭੱਲਾ ਨੇ ਕਿਹਾ, ਕਿ ਸਾਨੂੰ ਟਰੱਕ ਵਿਚੋਂ ਲਾਸ਼ ਮਿਲੀ ਹੈ। ਅਸੀਂ ਵੱਖ-ਵੱਖ ਐਂਗਲਾਂ ਤੋਂ ਜਾਂਚ ਕਰ ਰਹੇ ਹਾਂ। ਜਦੋਂ ਉਨ੍ਹਾਂ ਨੇ ਪੁੱਛਿਆ ਕਿ ਪਰਿਵਾਰਕ ਮੈਂਬਰਾਂ ਵੱਲੋਂ ਕਤਲ ਦਾ ਖਦਸ਼ਾ ਜਤਾਇਆ ਜਾਂ ਰਿਹਾ ਹੈ, ਤਾਂ ਉਨ੍ਹਾਂ ਨੇ ਕਿਹਾ ਕਿ ਸਰੀਰ ਉੱਤੇ ਕਿਸੇ ਵੀ ਤਰ੍ਹਾਂ ਦਾ ਨਿਸ਼ਾਨ ਨਹੀਂ ਪਾਇਆ ਗਿਆ। ਫਿਰ ਵੀ ਅਸੀਂ ਪੋਸਟਮਾਰਟਮ ਕਰਵਾ ਰਿਹਾ। ਉਸ ਤੋਂ ਬਾਅਦ ਕੀ ਪਤਾ ਲੱਗੇਗਾ, ਕਿ ਇਸ ਦੀ ਮੌਤ ਕਿਵੇਂ ਹੋਈ ਹੈ।