ਹੋਲਾ ਮਹੱਲਾ ਦੌਰਾਨ ਬੀਕੇਯੂ 28 ਮਾਰਚ ਨੂੰ ਕਰੇਗੀ ਕਿਸਾਨ ਕਾਨਫ਼ਰੰਸ - ਸ੍ਰੀ ਅਨੰਦਪੁਰ ਸਾਹਿਬ
🎬 Watch Now: Feature Video
ਰੂਪਨਗਰ: ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲਾ ਦੌਰਾਨ ਕੋਈ ਵੀ ਰਾਜਨੀਤਿਕ ਪਾਰਟੀ ਕੋਰੋਨਾ ਮਹਾਂਮਾਰੀ ਦੇ ਕਾਰਨ ਰਾਜਨੀਤਿਕ ਕਾਨਫਰੰਸ ਨਹੀਂ ਕਰ ਰਹੀ। ਸ੍ਰੀ ਅਨੰਦਪੁਰ ਸਾਹਿਬ ਦੀ ਭਾਰਤੀ ਕਿਸਾਨ ਯੂਨੀਅਨ ਵੱਲੋਂ 28 ਮਾਰਚ ਨੂੰ ਹੋਲਾ ਮਹੱਲਾ ਦੌਰਾਨ ਕਿਸਾਨ ਕਾਨਫ਼ਰੰਸ ਕਰਵਾਈ ਜਾ ਰਹੀ ਹੈ। ਹਾਲਾਂਕਿ ਕੋਰੋਨਾ ਮਹਾਂਮਾਰੀ ਕਾਰਨ ਪ੍ਰਸ਼ਾਸਨ ਵੱਲੋਂ ਕੋਈ ਇਜਾਜ਼ਤ ਨਹੀਂ ਦਿੱਤੀ ਗਈ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਸ ਕਾਨਫ਼ਰੰਸ ਵਿੱਚ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਚਟੂਨੀ, ਯੋਗਰਾਜ ਸਿੰਘ, ਜਸ ਬਾਜਵਾ, ਕੰਵਰ ਗਰੇਵਾਲ ਸਮੇਤ ਕਿਸਾਨ ਆਗੂ ਸ਼ਾਮਲ ਹੋਣਗੇ।