ਭਾਜਪਾ ਵੱਲੋਂ ਅਫਗਾਨਿਸਤਾਨ ‘ਚ ਫਸੇ ਲੋਕਾਂ ਲਈ ਅਰਦਾਸ - prays
🎬 Watch Now: Feature Video
ਅੰਮ੍ਰਿਤਸਰ: ਅਫਗਾਨਿਸਤਾਨ ‘ਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਵਤਨ ਲਿਆਉਣ ਲਈ ਭਾਰਤ ਸਰਕਾਰ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਭਾਰਤ ਸਰਕਾਰ ਦੇ ਇਸ ਕਦਮ ਦੀ ਹਰ ਭਾਰਤੀ ਵੱਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਵਿਖੇ ਪੰਜਾਬ ਭਾਜਪਾ ਵੱਲੋਂ ਗੁਰੂਦੁਆਰਾ ਸਿੰਘ ਸਭਾ ਸ਼ਰੀਫਪੁਰਾ ਵਿਖੇ ਸ਼ੁਕਰਾਨਾ ਸਮਾਗਮ ਦਾ ਅਯੋਜਿਨ ਕੀਤਾ ਗਿਆ। ਇਸ ਮੌਕੇ ਜੁਗੋ ਜੱਗ ਅੱਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ‘ਚ ਅਰਦਾਸ ਕਰਕੇ ਅਫਗਾਨਿਸਤਾਨ ‘ਚ ਫਸੇ ਲੋਕਾਂ ਦੀ ਚੜਦੀ ਕਲਾਂ ਦੀ ਅਰਦਾਸ ਕੀਤੀ ਗਈ ਅਤੇ ਅਫਗਾਨਿਸਤਾਨ ਤੋਂ ਗੁਰੂ ਮਹਾਰਾਜ ਦੇ ਪਾਵਨ ਸਰੂਪ ਮਰਿਆਦਾ ਤੇ ਸਤਿਕਾਰ ਸਹਿਤ ਭਾਰਤ ਲਿਆਉਣ ਲਈ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਗਿਆ।