ਬਿਕਰਮ ਮਜੀਠੀਆ ਦੀ ਪਤਨੀ ਨੇ ਕੀਤਾ ਚੋਣ ਪ੍ਰਚਾਰ ਸ਼ੁਰੂ

By

Published : Feb 5, 2022, 12:40 PM IST

thumbnail
ਅੰਮ੍ਰਿਤਸਰ: ਬਿਕਰਮ ਮਜੀਠੀਆ ਦੀ ਪਤਨੀ ਅਤੇ ਮਜੀਠਾ ਤੋਂ ਅਕਾਲੀ ਦਲ ਦੀ ਉਮੀਦਵਾਰ ਗਨੀਵ ਕੌਰ ਨੇ ਕੱਥੂਨੰਗਲ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਗਨੀਵ ਕੌਰ ਨੇ ਕਿਹਾ ਕਿ ਮੈਂ ਕੱਥੂਨੰਗਲ ਦੇ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਤੇ ਚਵਿੰਡਾ ਦੇਵੀ ਮੰਦਿਰ ਵਿੱਚ ਮੱਥਾ ਟੇਕਿਆ ਤੇ ਜ਼ਿੰਦਗੀ ਦੇ ਰਾਜਨੀਤਕ ਸਫ਼ਰ ਦੀ ਸ਼ੁਰੂਆਤ ਕਰਨ ਜਾ ਰਹੀ ਹਾਂ ਤੇ ਮੈਂ ਸਿਰਫ਼ ਮਜੀਠਾ ਹਲਕੇ ਵਿੱਚ ਹੀ ਪ੍ਰਚਾਰ ਕਰਾਂਗੀ। ਮੈਨੂੰ ਬਿਕਰਮ ਨੇ ਕਿਹਾ ਕਿ ਮਜੀਠਾ ਦੇ ਲੋਕ ਸਾਡਾ ਪਰਿਵਾਰ ਹੈ, ਇਨ੍ਹਾਂ ਦੀ ਦੇਖਭਾਲ ਵਿੱਚ ਕੋਈ ਕਮੀ ਨਹੀਂ ਆਉਣੀ ਚਾਹੀਦੀ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.