ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ‘ਤੇ ਵੱਡੇ ਇਲਜ਼ਾਮ - ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ‘ਤੇ ਵੱਡੇ ਇਲਜ਼ਾਮ
🎬 Watch Now: Feature Video
ਪਟਿਆਲਾ: ਸੰਜੀਵ ਬਿੱਟੂ ਨੇ ਇੱਕ ਵਾਰ ਫੇਰ ਮੇਅਰ ਦੀ ਕੁਰਸੀ ‘ਤੇ ਬੈਠ ਗਏ ਹਨ। ਜਿਸ ਦੀ ਖੁਸ਼ੀ ਸ਼ਹਿਰ ਵਿੱਚ ਢੋਲ ਵਜਾ ਕੇ ਅਤੇ ਲੱਡੂ ਵੰਡ ਕੇ ਮਨਾਈ ਗਈ। ਇਸ ਮੌਕੇ ਪਟਿਆਲਾ ਦੇ ਮੇਅਰ (Mayor of Patiala) ਸੰਜੀਵ ਬਿੱਟੂ ਨੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ (Cabinet Minister Brahma Mahindra) ‘ਤੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਕਿਹਾ ਕਿ ਬ੍ਰਹਮ ਮਹਿੰਦਰਾ ਪੰਜਾਬ ਦੇ ਸਿਹਤ ਮੰਤਰੀ (Health Minister of Punjab) ਹੋਣ ਦੇ ਬਾਵਜ਼ੂਦ ਸ਼ਹਿਰ ‘ਚ ਇੱਕ ਵੀ ਡਿਸਪੈਂਸਰੀ (Dispensary) ਨਹੀਂ ਬਣਾ ਸਕੇ ਅਤੇ ਹੁਣ ਲੋਕਲ ਬਾਡੀ ਦੇ ਮੰਤਰੀ (Minister of Local Bodies) ਵਜੋਂ ਕੋਈ ਵਿਕਾਸ ਦਾ ਕੰਮ ਨਹੀਂ ਕਰਵਾ ਰਹੇ। ਉਨ੍ਹਾਂ ਕਿਹਾ ਕਿ ਮੈਂ ਪਟਿਆਲਾ ‘ਚ ਮੇਅਰ ਪੱਦ ‘ਤੇ ਬਣਿਆ ਰਹਾਂਗਾ ਕਿਉਂਕਿ ਮੇਰੇ ਹੱਕ ‘ਚ ਅਦਾਲਤ (Court) ਨੇ ਫੈਸਲਾ ਸੁਣਾਇਆ ਹੈ।