ਭਾਰਤ ਬੰਦ: ਹੁਸ਼ਿਆਰਪੁਰ 'ਚ ਸੀਟੂ ਵਰਕਰਾਂ ਨੇ ਕੀਤਾ ਚੰਡੀਗੜ੍ਹ ਰੋਡ ਜਾਮ - ਭਾਰਤ ਬੰਦ 2020
🎬 Watch Now: Feature Video
8 ਜਨਵਰੀ ਨੂੰ ਭਾਰਤ ਬੰਦ ਦੇ ਸੱਦੇ ਤੋਂ ਬਾਅਦ ਕਿਸਾਨ ਜੱਥੇਬੰਦੀਆਂ ਦੇ ਨਾਲ ਨਾਲ ਹੋਰ ਵੀ ਕਈ ਜੱਥੇਬੰਦੀਆਂ ਨੇ ਬੰਦ ਨੂੰ ਸਮਰਥਨ ਦੇਣ ਦੀ ਹਾਮੀ ਭਰੀ। ਇਸੇ ਦੇ ਚੱਲਦੇ ਹੁਸ਼ਿਆਰਪੁਰ ਦੇ ਚੰਡੀਗੜ੍ਹ ਰੋਡ 'ਤੇ ਸੀਟੂ (ਸੈਂਟਰਲ ਇੰਡੀਅਨ ਟਰੇਡ ਯੂਨੀਅਨ) ਨੇ ਭਾਰਤ ਬੰਦ ਦੇ ਸਮਰਥਨ ਵਿੱਚ ਰੋਡ ਜਾਮ ਕੀਤਾ। ਗੱਲਬਾਤ ਕਰਦਿਆਂ ਸੀਟੂ ਦੇ ਵਰਕਰਾਂ ਨੇ ਕਿਹਾ ਕਿ ਸਾਰੇ ਵਰਕਰ ਬੁੱਧਵਾਰ ਸਵੇਰੇ ਹੁਸ਼ਿਆਰਪੁਰ ਬੱਸ ਅੱਡੇ ਬੱਸਾਂ ਰੋਕਣ ਆਏ ਸਨ ਪਰ ਉਨ੍ਹਾਂ ਨਾਲ ਕੁੱਝ ਸਰਕਾਰੀ ਬੱਸਾਂ ਵਾਲਿਆਂ ਨੇ ਬੱਦਸਲੂਕੀ ਕੀਤੀ ਜਿਸ ਕਾਰਨ ਸਾਨੂੰ ਇਹ ਜਾਮ ਲਗਾਓਣਾ ਪਿਆ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਰੋਸ ਪ੍ਰਦਰਸ਼ਨ ਸੀ.ਏ.ਏ. ਅਤੇ ਵੱਧ ਰਹੀ ਮਹਿੰਗਾਈ ਦੇ ਖਿਲਾਫ ਲਗਾਇਆ ਹੈ।