ਬਾਘਾ ਪੁਰਾਣਾ ਕਿਸਾਨ ਸੰਮੇਲਨ ਸਬੰਧੀ ਭਗਵੰਤ ਮਾਨ ਨੇ ਕੀਤਾ ਮਾਨਸਾ ਦਾ ਦੌਰਾ - ਕਿਸਾਨ ਸੰਮੇਲਨ
🎬 Watch Now: Feature Video
ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਐੱਮਪੀ ਭਗਵੰਤ ਮਾਨ ਨੇ ਕਿਸਾਨਾਂ ਦੀ ਹਮਾਇਤ ਵਜੋਂ ਕੀਤੀ ਜਾ ਰਹੀ 21 ਮਾਰਚ ਨੂੰ ਕਿਸਾਨ ਮਹਾਂ ਸੰਮੇਲਨ ਲਈ ਮਾਨਸਾ ਦੇ ਲੋਕਾਂ ਨੂੰ ਸੱਦਾ ਦੇਣ ਲਈ ਦੌਰਾ ਕੀਤਾ। ਇਸ ਦੌਰਾਨ ਭਗਵੰਤ ਮਾਨ ਨੇ ਦੱਸਿਆ ਕਿ 21 ਮਾਰਚ ਨੂੰ ਬਾਘਾਪੁਰਾਣਾ ਵਿਖੇ ਕਿਸਾਨ ਸੰਮੇਲਨ ਹੋ ਰਿਹਾ ਹੈ ਜਿਸ ਵਿੱਚ ਅਰਵਿੰਦ ਕੇਜਰੀਵਾਲ ਪਹੁੰਚ ਰਹੇ ਹਨ ਉਨ੍ਹਾਂ ਕਿਹਾ ਕੁਝ ਲੋਕ ਜੋ ਇਹ ਸੋਚ ਰਹੇ ਹਨ ਕਿ ਕਿਸਾਨ ਅੰਦੋਲਨ ਫੇਲ੍ਹ ਗਿਆ ਹੈ ਇਹ ਫੇਲ੍ਹ ਨਹੀਂ ਸਗੋਂ ਫੈਲ ਚੁੱਕਿਆ ਹੈ। ਐਫਸੀਆਈ ਵੱਲੋਂ ਜਾਰੀ ਕੀਤੇ ਪੱਤਰ ਨੂੰ ਲੈ ਕੇ ਭਗਵੰਤ ਮਾਨ ਨੇ ਕਿਹਾ ਕਿ ਇਹ ਖੇਤੀ ਕਾਨੂੰਨਾਂ ਨੂੰ ਜਾਰੀ ਕਰਨ ਦਾ ਪਹਿਲਾ ਐਲਾਨ ਹੈ।