ਮਾਨ ਨੇ ਸੰਨੀ ਦਿਓਲ ਨੂੰ ਅਦਾਕਾਰੀ ਜਾਂ ਸਿਆਸਤ ਚੋਂ ਇੱਕ ਕੰਮ ਚੁਨਣ ਦੀ ਦਿੱਤੀ ਸਲਾਹ - ਜੀ.ਐਸ.ਟੀ.
🎬 Watch Now: Feature Video
ਸੰਗਰੂਰ ਪੁੱਜੇ ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਦੁਆਰਾ ਪੇਸ਼ ਕੀਤਾ ਗਿਆ ਬਜਟ ਆਮ ਲੋਕਾਂ ਦੀ ਉਮੀਦਾਂ 'ਤੇ ਖਰਾ ਨਹੀਂ ਉਤਰਿਆ ਤੇ ਨਾ ਹੀ ਇਸ ਬਜਟ 'ਚ ਕਿਸਾਨਾਂ ਲਈ ਕੁੱਝ ਹੈ। ਭਗਵੰਤ ਮਾਨ ਨੇ ਕਿਹਾ ਕਿ ਲੋਕ ਤਾਂ ਅਜੇ ਜੀ.ਐਸ.ਟੀ. ਤੇ ਨੋਟਬੰਦੀ ਦੀ ਮਾਰ ਤੋਂ ਹੀ ਨਹੀਂ ਉਭਰੇ ਸਨ, ਉਪਰੋਂ ਹੁਣ ਮੱਧ ਵਰਗ ਲਈ ਕੁੱਝ ਨਹੀਂ ਦਿੱਤਾ ਗਿਆ ਹੈ। ਇਸ ਮੌਕੇ ਭਗਵੰਤ ਮਾਨ ਨੇ ਸੰਨੀ ਦਿਓਲ 'ਤੇ ਤੰਜ ਕਸਦੇ ਹੋਇਆ ਕਿਹਾ ਕਿ ਇਹ ਕੋਈ 9 ਤੋਂ 5 ਦੀ ਡਿਊਟੀ ਨਹੀਂ ਹੈ ਜਿਸ ਨੂੰ ਉਨ੍ਹਾਂ ਸੋਚ ਲਿਆ ਕਿ ਨਾਲ-ਨਾਲ ਫ਼ਿਲਮਾਂ ਤੇ ਸਿਆਸਤ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਫ਼ਿਲਮ ਨਹੀਂ, ਸਿਆਸਤ ਹੈ, ਇਥੇ ਡੰਮੀ ਨਹੀਂ ਚੱਲਣੀ ਖ਼ੁਦ ਕੰਮ ਕਰਨੇ ਪੈਣੇ ਹਨ।