15 ਤੋਂ 18 ਸਾਲ ਦੇ ਬੱਚਿਆ ਦੇ ਵੈਕਸੀਨ ਲਗਾਉਣ ਦੀ ਸ਼ੁਰੂਆਤ
🎬 Watch Now: Feature Video
ਬਠਿੰਡਾ: ਸਿਵਲ ਹਸਪਤਾਲ (Civil Hospital) ਵਿਖੇ 15 ਸਾਲ ਤੋਂ 18 ਸਾਲ ਦੇ ਬੱਚਿਆਂ ਦੇ ਵੈਕਸੀਨ ਲਾਉਣ (Vaccines for children 15 to 18 years of age) ਦੀ ਸ਼ੁਰੂਆਤ ਹੋ ਗਈ ਹੈ। ਇਸ ਮੌਕੇ ਮਨਾਕਸ਼ੀ ਸਿੰਗਲਾ ਨੇ ਕਿਹਾ ਕਿ 15 ਤੋਂ 18 ਸਾਲਾਂ ਦੇ ਬੱਚਿਆਂ ਦੇ ਵੈਕਸੀਨ (Vaccines) ਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਇਹ ਵੈਕਸੀਨ ਸਿਰਫ਼ ਬਠਿੰਡਾ ਦੇ ਸਿਵਲ ਹਸਪਤਾਲ (Civil Hospital, Bathinda) ਵਿੱਚ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਇੱਥੇ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਸਿਰਫ਼ ਕੋ ਵੈਕਸੀਨ (Co-vaccine) ਦਾ ਇੰਜੇਕਸ਼ਨ ਹੀ ਲੱਗੇਗਾ, ਨਾ ਕਿ ਕੋਵਾ ਸ਼ੀਲਡ (Cova Shield) ਦਾ ਇੰਜੇਕਸ਼ਨ ਨਹੀਂ ਲੱਗੇਗਾ। ਇਸ ਮੌਕੇ ਉਨ੍ਹਾਂ ਨੇ ਬੱਚਿਆ ਦੇ ਮਾਪਿਆ ਨੂੰ ਜਾਗਰੂਕ ਹੋਣ ਦੀ ਅਪੀਲ ਵੀ ਕੀਤੀ ਹੈ।