ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਹੁਣ ਲਾਇਨਾਂ ਹੋਈਆਂ ਖ਼ਤਮ, ਓਪੀਡੀ ਆਨਲਾਇਨ ਹੋਈ - ਬਠਿੰਡਾ ਦੇ ਸਿਵਲ ਹਸਪਤਾਲ
🎬 Watch Now: Feature Video
ਬਠਿੰਡਾ ਜ਼ਿਲ੍ਹਾ ਹਸਪਤਾਲ ਹੁਣ ਹਾਈਟੈੱਕ ਹੋਣ ਜਾ ਰਿਹਾ ਹੈ ਸਿਹਤ ਵਿਭਾਗ ਨੇ ਓਪੀਡੀ ਹੁਣ ਆਨਲਾਈਨ ਕਰ ਦਿੱਤੀ ਹੈ। ਹੁਣ ਮਰੀਜ਼ਾਂ ਦਾ ਬਕਾਇਦਾ ਰਜਿਸਟ੍ਰੇਸ਼ਨ ਵੀ ਕੀਤਾ ਜਾ ਰਿਹਾ ਹੈ।
ਦੱਸ ਦਈਏ ਕਿ ਪਹਿਲੇ ਪੜਾਅ ਵਿੱਚ ਬਠਿੰਡਾ ਦੇ ਸਿਵਲ ਹਸਪਤਾਲ ਨੂੰ ਟ੍ਰਾਇਲ ਦੇ ਆਧਾਰ ਉੱਤੇ ਲਿਆ ਗਿਆ ਹੈ, ਜੇਕਰ ਇਹ ਟਰਾਇਲ ਸਫ਼ਲ ਰਿਹਾ ਤਾਂ ਸਿਹਤ ਵਿਭਾਗ ਬਠਿੰਡਾ ਜ਼ਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲਾਂ ਦੀ ਓਪੀਡੀ ਆਨਲਾਈਨ ਕਰ ਦੇਵੇਗਾ। ਜਿਸ ਦੇ ਚੱਲਦੇ ਜਿੱਥੇ ਸਿਹਤ ਵਿਭਾਗ ਨੂੰ ਸਟੀਕ ਜਾਣਕਾਰੀ ਹਾਸਲ ਹੋਵੇਗੀ ਉੱਥੇ ਹੀ ਮਰੀਜ਼ਾਂ ਦੇ ਸਾਰੇ ਡਾਇਗਨੋਸ ਵੀ ਅਪਡੇਟ ਡਾਕਟਰ ਵੱਲੋਂ ਕੀਤੇ ਜਾਣਗੇ।
ਮਰੀਜ਼ਾਂ ਨੂੰ ਦਿੱਤੀ ਜਾ ਰਹੀ ਦਵਾਈ ਤੋਂ ਲੈ ਕੇ ਹਰ ਤਰ੍ਹਾਂ ਦੀ ਸੁਵਿਧਾ ਨੂੰ ਆਨਲਾਈਨ ਫਾਰਮ ਵਿੱਚ ਲੋਡ ਕੀਤਾ ਜਾਵੇਗਾ ਦੱਸ ਦੀਏ ਕਿ ਐਮਰਜੈਂਸੀ ਦੇ ਡਾਕਟਰ ਪਹਿਲਾਂ ਤੋਂ ਐੱਮ ਐੱਲ ਆਰ ਅਤੇ ਪੋਸਟ ਮਾਰਟਮ ਆਨਲਾਈਨ ਭਰਦੇ ਹਨ, ਐਮਰਜੈਂਸੀ ਮੈਡੀਕਲ ਆਫਿਸਰ ਨੂੰ ਉਸ ਦਾ ਲਾਗਇੰਨ ਵੀ ਵੱਖਰੇ ਤੌਰ ਉੱਤੇ ਬਣਾਇਆ ਹੈ।
ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ ਸਤੀਸ਼ ਗੋਇਲ ਨੇ ਦੱਸਿਆ ਕਿ ਓਪੀਡੀ ਦੇ ਆਨਲਾਈਨ ਹੋਣ ਦੇ ਕਾਰਨ ਮਰੀਜ਼ਾਂ ਦੀ ਸਹੀ ਜਾਣਕਾਰੀ ਹਾਸਿਲ ਹੋ ਸਕੇਗੀ ਤਾਂ ਕਿ ਭਵਿੱਖ ਵਿੱਚ ਕਿਸ ਤਰ੍ਹਾਂ ਦੀ ਉਸ ਨੂੰ ਮੈਡੀਕਲ ਸਹਾਇਤਾ ਦਿੱਤੀ ਜਾਣੀ ਹੈ। ਡਾਕਟਰ ਨੂੰ ਅਲੱਗ ਤੋਂ ਕੰਪਿਊਟਰ ਸਿਸਟਮ ਵੀ ਦੇਣ ਦੀ ਯੋਜਨਾ ਹੈ।
ਉਨ੍ਹਾਂ ਦੱਸਿਆ ਕਿ ਆਨਲਾਈਨ ਹੋਣ ਤੋਂ ਬਾਅਦ ਮਰੀਜ਼ ਦਾ ਡਾਇਗਨੋਜ਼ ਕੋਈ ਵੀ ਡਾਕਟਰ ਆਨਲਾਈਨ ਚੈੱਕ ਕਰ ਸਕਦਾ ਹੈ। ਇਸ ਦੇ ਲਈ ਵਿਭਾਗ ਨੂੰ ਵੱਖ ਤੋਂ ਇੱਕ ਟੀਮ ਤਿਆਰ ਕਰਨੀ ਪਵੇਗੀ ਜਿਸ ਨੂੰ ਕੰਪਿਊਟਰ ਦੀ ਹਰ ਤਰ੍ਹਾਂ ਦੀ ਜਾਣਕਾਰੀ ਹੋਵੇ।