ਕੇਂਦਰੀ ਮੰਤਰੀ ਮੇਘਵਾਲ ਨੇ ਨਾਗਰਿਕਤਾ ਸੋਧ ਕਾਨੂੰਨ ਦਾ ਡੋਰ-ਟੂ-ਡੋਰ ਕੀਤਾ ਪ੍ਰਚਾਰ
🎬 Watch Now: Feature Video
ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਬਠਿੰਡਾ ਦੀ ਭਾਜਪਾ ਟੀਮ ਨਾਲ ਮਿਲ ਕੇ ਜਨ ਜਾਗਰਣ ਅਭਿਆਨ ਦੀ ਸ਼ੁਰੂਆਤ ਕੀਤੀ। ਇਸ 'ਚ ਕੇਂਦਰੀ ਮੰਤਰੀ ਨੇ ਡੋਰ-ਟੂ-ਡੋਰ ਜਾ ਕੇ ਨਾਗਰਿਕਤਾ ਸੋਧ ਕਾਨੂੰਨ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ। ਅਰਜੁਨ ਰਾਮ ਮੇਘਵਾਲ ਨੇ ਇਸ਼ਤਿਹਾਰ ਵੰਡਦੇ ਹੋਏ ਕਿਹਾ ਕਿ ਸੀਏਏ ਦੇ ਵਿਰੋਧ 'ਚ ਕਾਂਗਰਸ ਪਾਰਟੀ ਨੇ ਪੂਰੇ ਦੇਸ਼ 'ਚ ਗਲ਼ਤ ਜਾਣਕਾਰੀ ਦੇਣ ਲਈ ਅਭਿਆਨ ਚਲਾਇਆ ਹੈ ਜਿਸ ਨੂੰ ਧਿਆਨ 'ਚ ਰੱਖ ਕੇ ਭਾਜਪਾ ਨੇ ਜਨ ਜਾਗਰਣ ਅਭਿਆਨ ਦੀ ਸ਼ੁਰੂਆਤ ਕੀਤੀ ਹੈ।