ਮਾਝੇ 'ਚ ਨਸ਼ਾ ਸਪਲਾਈ ਕਰਨ ਵਾਲਾ ਸਾਬਕਾ ਸਰਪੰਚ 1 ਕਿਲੋ ਹੈਰੋਇਨ ਸਮੇਤ ਕਾਬੂ - batala police arrested heroine supplier
🎬 Watch Now: Feature Video
ਬਟਾਲਾ: ਪੁਲਿਸ ਵਲੋਂ ਇੱਕ ਸਾਬਕਾ ਸਰਪੰਚ ਅਤੇ ਉਸ ਦੇ ਇੱਕ ਰਿਸ਼ਤੇਦਾਰ ਨੂੰ 1 ਕਿਲੋ 255 ਗ੍ਰਾਮ ਹੈਰੋਇਨ ਨਾਲ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ, ਉੱਥੇ ਹੀ ਐੱਸ.ਐੱਸ.ਪੀ ਬਟਾਲਾ ਰਛਪਾਲ ਸਿੰਘ ਨੇ ਖੁਲਾਸਾ ਕੀਤਾ ਕਿ ਉੱਕਤ ਗ੍ਰਿਫਤਾਰ ਸਾਬਕਾ ਸਰਪੰਚ ਜੋਗਿੰਦਰ ਸਿੰਘ ਉੱਤੇ ਪਹਿਲਾ ਵੀ ਕਰੀਬ ਵੱਖ-ਵੱਖ 19 ਅਪਰਾਧਿਕ ਮਾਮਲੇ ਦਰਜ ਹਨ ਅਤੇ ਜੋਗਿੰਦਰ ਸਿੰਘ ਪੂਰੇ ਮਾਝੇ ਇਲਾਕੇ ਵਿੱਚ ਨਸ਼ਾ ਤਸਕਰੀ ਦਾ ਕਾਲਾ ਧੰਦਾ ਕਰ ਰਿਹਾ ਸੀ। ਉਸ ਦੇ ਕੋਲੋਂ 1 ਲੱਖ 35 ਹਜ਼ਾਰ ਰੁਪਏ ਡਰੱਗ ਮਨੀ ਅਤੇ ਦੋ ਇਲੈਕਟ੍ਰਾਨਿਕ ਕੰਡੇ ਵੀ ਬਰਾਮਦ ਕੀਤੇ ਹਨ।