ਬਰਨਾਲਾ: ਭਦੌੜ ਵਿਖੇ ਚੋਣਾਂ ਨੂੰ ਲੈ ਕੇ ਹੋਈ ਹਿੰਸਕ ਝੜਪ, ਇੱਕ ਜ਼ਖ਼ਮੀ - ਆਜ਼ਾਦ ਉਮੀਦਵਾਰ ਦੇ ਸਮਰਥਕਾਂ ਤੇ ਕਾਂਗਰਸੀ ਵਰਕਰਾਂ ਵਿਚਾਲੇ ਹਿੰਸਕ ਝੜਪ
🎬 Watch Now: Feature Video
ਬਰਨਾਲਾ: ਨਗਰ ਕੌਂਸਲ ਚੋਣਾਂ ਨੂੰ ਲੈ ਕੇ ਭਦੌੜ ਵਿਖੇ 13 ਵਾਰਡਾਂ ਲਈ 19 ਬੂਥਾਂ 'ਚ ਵੋਟ ਪ੍ਰਕਿਰਿਆ ਹੋਈ। ਵਾਰਡ ਨੰ. 4 'ਚ ਆਜ਼ਾਦ ਉਮੀਦਵਾਰ ਦੇ ਸਮਰਥਕਾਂ ਤੇ ਕਾਂਗਰਸੀ ਵਰਕਰਾਂ ਵਿਚਾਲੇ ਹਿੰਸਕ ਝੜਪ ਹੋ ਗਈ। ਇਸ ਝੜਪ 'ਚ 1 ਵਿਅਕਤੀ ਜ਼ਖਮੀ ਹੋ ਗਿਆ। ਜ਼ਖਮੀ ਦੀ ਪਛਾਣ ਆਜ਼ਾਦ ਉਮੀਦਵਾਰ ਦੇ ਸਮਰਥਕ ਲਵਲ ਕੁਮਾਰ ਵਜੋਂ ਹੋਈ। ਪੁਲਿਸ ਨੇ ਮੌਕੇ 'ਤੇ ਹਲਾਤਾਂ ਨੂੰ ਕਾਬੂ ਕਰਦੇ ਹੋਏ ਜ਼ਖਮੀ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ। ਡਾਕਟਰਾਂ ਵੱਲੋਂ ਜ਼ਖਮੀ ਨੂੰ ਸਿਵਲ ਹਸਪਤਾਲ ਬਰਨਾਲਾ ਰੈਫਰ ਕੀਤਾ ਗਿਆ। ਇਹ ਝਗੜਾ ਪੋਲਿੰਗ ਏਜੰਟ ਵੱਲੋਂ ਕਿਸੇ ਦੂਜੀ ਪਾਰਟੀ ਦੇ ਵਿਅਕਤੀ ਕੋਲ ਮੋਬਾਈਲ ਜਮ੍ਹਾ ਕਵਾਉਣ ਕਾਰਨ ਸ਼ੁਰੂ ਹੋਇਆ ਸੀ। ਆਜ਼ਾਦ ਉਮੀਦਵਾਰ ਦੇ ਸਮਰਥਕਾਂ ਵੱਲੋਂ ਕਾਂਗਰਸੀ ਵਰਕਰਾਂ 'ਤੇ ਕਾਰਵਾਈ ਦੀ ਮੰਗ ਕਰਦਿਆਂ ਧਰਨਾ ਦਿੱਤਾ ਗਿਆ। ਪੁਲਿਸ ਨੇ ਪ੍ਰਦਰਸ਼ਨਕਾਰੀ ਨੂੰ ਸਮਝਾ ਕੇ ਧਰਨਾ ਹਟਾਇਆ।