ਪਠਾਨਕੋਟ 'ਚ ਸੜਕਾਂ ਦੀ ਹਾਲਤ ਖਸਤਾ, ਵਾਪਰ ਸਕਦੈ ਵੱਡਾ ਹਾਦਸਾ - Pathankot
🎬 Watch Now: Feature Video
ਪਠਾਨਕੋਟ: ਪੰਜਾਬ ਸਰਕਾਰ ਜੋ ਕਿ ਵਿਕਾਸ ਕਾਰਜਾਂ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਜੇ ਜ਼ਮੀਨੀ ਹਕੀਕਤ ਦੇਖੀਏ ਤਾਂ ਉਹ ਕੁੱਝ ਹੋਰ ਹੀ ਨਜ਼ਰ ਆਉਂਦੀ ਹੈ। ਪਠਾਨਕੋਟ ਵਿੱਚ ਜਿੱਥੇ ਕਿ ਸੜਕਾਂ ਉੱਪਰ ਇਹ ਨਹੀਂ ਪਤਾ ਲੱਗਦਾ ਕਿ ਸੜਕਾਂ ਵਿੱਚ ਟੋਏ ਜਾਂ ਟੋਇਆਂ ਵਿੱਚ ਸੜਕ ਹੈ। ਲੋਕਾਂ ਨੂੰ ਹਰ ਸਮੇਂ ਹਾਦਸਿਆਂ ਦਾ ਡਰ ਲੱਗਿਆ ਰਹਿੰਦਾ ਹੈ। ਇਸ ਸੜਕ ਉੱਤੇ ਡਿੱਗ ਪਤਾ ਨਹੀਂ ਕਿੰਨੇ ਵਿਅਕਤੀ ਹਾਦਸੇ ਦਾ ਸ਼ਿਕਾਰ ਹੋਏ ਹਨ।ਪਠਾਨਕੋਟ-ਅੰਮ੍ਰਿਤਸਰ-ਕੁੱਲੂ ਰੋਡ ਜੋ ਕਿ ਸ਼ਹਿਰ ਦੇ ਅੰਦਰੋਂ ਗੁਜ਼ਰਦਾ ਹੈ। ਇਸ ਰੋਡ ਦੀ ਹਾਲਤ ਏਨੀ ਖਸਤਾ ਹੈ ਕਿ ਪੰਜਾਬ ਸਰਕਾਰ ਦੇ ਚੁਣੇ ਹੋਏ ਨੁਮਾਇੰਦਿਆਂ ਦਾ ਧਿਆਨ ਇਸ ਸੜਕ ਵੱਲ ਜਾਂਦਾ ਹੀ ਨਹੀਂ ਜਾਂ ਫਿਰ ਉਹ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ ਕਰ ਰਹੇ ਹਨ।