15 ਅਗਸਤ ਨੂੰ ਅਧੂਰੀ ਅਜ਼ਾਦੀ ਦਿਹਾੜੇ ਦੇ ਰੂਪ ਵਿਚ ਮਨਾਵਾਂਗੇ: ਪੰਧੇਰ - ਸਰਵਣ ਸਿੰਘ ਪੰਧੇਰ
🎬 Watch Now: Feature Video
ਅੰਮ੍ਰਿਤਸਰ: ਅੱਜ ਅੰਮ੍ਰਿਤਸਰ ਵਿਖੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਨ ਸਿੰਘ ਪੰਧੇਰ ਵੱਲੋਂ ਕਿਸਾਨ ਆਗੂਆ ਦੇ ਨਾਲ ਕਿਸਾਨੀ ਅੰਦੋਲਨ ਨੂੰ ਨਵਾਂ ਬਲ ਬਖਸ਼ਣ ਅਤੇ ਦਿੱਲੀ ਵੱਲ ਕੂਚ ਕਰਨ ਦੀ ਤਿਆਰੀ ਕਰਦਿਆਂ ਅੰਮ੍ਰਿਤਸਰ ਦੇ ਰਾਮ ਤੀਰਥ ਤੋਂ ਅਜਨਾਲਾ ਤੱਕ ਗੱਡੀਆਂ ਦਾ ਕਾਫ਼ਲਾ ਕੱਢਿਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਕਿਸਾਨ ਆਗੂਆ ਦੇ ਨਾਲ ਕਿਸਾਨੀ ਇਸ ਵਾਰ ਅਸੀਂ 15 ਅਗਸਤ ਦਾ ਦਿਹਾੜਾ ਅਧੂਰੀ ਅਜ਼ਾਦੀ ਦਿਹਾੜੇ ਦੇ ਰੂਪ ਵਿਚ ਮਨਾਵਾਂਗੇ, ਕਿਉਂਕਿ ਅਜ਼ਾਦੀ ਦੇ 74 ਸਾਲ ਬੀਤਣ ਦੇ ਬਾਅਦ ਵੀ ਅਸੀਂ ਪੂਰੀ ਤਰ੍ਹਾਂ ਅਜ਼ਾਦ ਨਹੀ ਹੋਏ।