ਕਾਰ ਸਵਾਰਾਂ ਵਲੋਂ ਏ ਐੱਸ ਆਈ 'ਤੇ ਜਾਨਲੇਵਾ ਹਮਲਾ, ਇੱਕ ਆਰੋਪੀ ਕਾਬੂ
🎬 Watch Now: Feature Video
ਅੰਮ੍ਰਿਤਸਰ ਦੇ ਪਿੰਡ ਰਾਮਪੁਰਾ ਵਿੱਚ ਛੁੱਟੀ 'ਤੇ ਆਏ ਏ ਐੱਸ ਆਈ ਪ੍ਰਭਜੀਤ ਸਿੰਘ ਉੱਪਰ ਕੁੱਝ ਅਣਪਛਾਤੇ ਵਿਆਕਤਿਆਂ ਵਲੋਂ ਜਾਨਲੇਵਾ ਹਮਲਾ ਕਰਦਿਆਂ ਗੋਲੀਆਂ ਚਲਾਇਆ ਗਇਆ। ਹਮਲਾਵਰ ਕਾਰ 'ਚ ਸਵਾਰ ਹੋਕੇ ਆਏ 'ਤੇ ਪ੍ਰਭਜੀਤ ਉੱਤੇ ਗੋਲਿਆਂ ਚੱਲਾਉਣ ਲੱਗੇ। ਘਟਨਾ ਮਗਰੋਂ ਥਾਣਾ ਘਰਿੰਡਾ ਦੀ ਪੁਲਿਸ ਵੱਲੋਂ 6 ਵਿਅਕਤੀਆਂ ਵਿਰੁੱਧ ਮਾਮਲਾ ਦਰਜ਼ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਹਮਲਾਵਰਾਂ ਵਿੱਚੋਂ ਇੱਕ ਆਰੋਪੀ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਬਾਕੀ ਪੰਜ ਦੋਸ਼ੀਆਂ ਦੀ ਭਾਲ ਜਾਰੀ ਹੈ।