ਮੱਝਾਂ ਦੀ ਚੋਰੀ ਕਰਨ ਵਾਲੇ ਗੈਂਗ ਨੂੰ ਕੀਤਾ ਕਾਬੂ - ludhiana latest news
🎬 Watch Now: Feature Video
ਖੰਨਾ ਦੇ ਅਧੀਨ ਪੈਂਦੇ ਸਮਰਾਲਾ ਥਾਣੇ ਵੱਲੋਂ ਨਾਕਾਬੰਦੀ ਕਰ ਸ਼ੱਕੀ ਵਹੀਕਲਾਂ ਦੀ ਚੈਕਿੰਗ ਕੀਤੀ। ਉਸ ਦੇ ਦਰਮਿਆਨ ਇਕ ਮਹਿੰਦਰਾ ਪਿਕਅਪ ਗੱਡੀ ਦੀ ਵੀ ਚੈਕਿੰਗ ਕੀਤੀ, ਤਾਂ ਉਸ 'ਚ 3ਮਝਾਂ ਤੇ 1 ਗਾਂ ਸਵਾਰ ਸੀ। ਪੁੱਛ ਗਿੱਛ ਦੌਰਾਨ ਡਰਾਇਵਰ ਨੇ ਆਪਣਾ ਨਾਂਅ ਨਰੇਸ਼ ਕੁਮਾਰ ਪਿੰਡ ਨਾਨਕਪੁਰਾ ਖੇੜਾ ਪਿੰਜੌਰ ਦੱਸਿਆ। ਡੂਘੀ ਪੁੱਛ ਤੋਂ ਲੱਗਾ ਕਿ ਉਨ੍ਹਾਂ ਦਾ ਮੱਝਾਂ ਚੌਰੀ ਕਰਨ ਦਾ ਇਕ ਰਾਜ ਪੱਧਰੀ ਗੈਂਗ ਹੈ। ਇਸ ਦੇ ਨਾਲ ਹੀ ਡਰਾਇਵਰ ਨੇ ਕਿਹਾ ਕਿ ਉਨ੍ਹਾਂ ਨੇ 21 ਵਾਰਦਾਤਾਂ ਨੂੰ ਅੰਜ਼ਾਮ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪੁਰੀ ਗੈਂਗ ਵੱਲੋਂ ਹੁਣ ਤੱਕ ਕੁੱਲ 65 ਮੱਝਾਂ ਦੀ ਚੋਰੀ ਕੀਤੀ ਗਈ।