ਮੰਡੀਆਂ ’ਚ ਕਣਕ ਦੀ ਲਿਫਟਿੰਗ ਨਾ ਹੋਣ ’ਤੇ ਆੜ੍ਹਤੀ ਤੇ ਮਜ਼ਦੂਰ ਸਰਕਾਰ ਤੋਂ ਖਫ਼ਾ - ਮਜਦੂਰ, ਕਿਸਾਨ ਤੇ ਆੜ੍ਹਤੀ
🎬 Watch Now: Feature Video
ਅੰਮ੍ਰਿਤਸਰ: ਕਣਕ ਦੀ ਖਰੀਦ ਨੂੰ ਲੈਕੇ ਜਿੱਥੇ ਪੰਜਾਬ ਸਰਕਾਰ ਵਲੋਂ ਕਿਸਾਨਾਂ ਤੇ ਆੜ੍ਹਤੀਆਂ ਨਾਲ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਹਨ। ਪਰ ਜਦੋਂ ਤੁਸੀਂ ਅਜਨਾਲਾ ਮੰਡੀ ਵਿੱਚ ਅੱਖੀ ਡਿੱਠਾ ਹਾਲ ਵੇਖਦੇ ਹੋਏ ਤਾਂ ਇਹ ਸਾਰੇ ਵਾਅਦੇ ਖੋਖਲੇ ਹੁੰਦੇ ਨਜਰ ਆ ਰਹੇ ਹਨ। ਕਿਉਂਕਿ ਅਜਨਾਲਾ ਮੰਡੀ ਵਿਚ ਲਿਫਟਿੰਗ ਨਾ ਹੋਣ ਕਾਰਨ ਜਿੱਧਰ ਨਜ਼ਰ ਘੁਮਾਓ ਕਣਕ ਦੇ ਅੰਬਾਰ ਲੱਗੇ ਹੋਏ ਹਨ, ਜਿਸ ਕਾਰਣ ਮਜਦੂਰ, ਕਿਸਾਨ ਤੇ ਆੜ੍ਹਤੀ ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਇਸ ਮੌਕੇ ਆੜ੍ਹਤੀ ਮਨਜੀਤ ਬਾਠ ਨੇ ਕਿਹਾ ਕਿ ਮੰਡੀ ’ਚ ਫਸਲ ਖ਼ਰਾਬ ਹੋ ਰਹੀ ਹੈ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਜਲਦ ਦਖਲ ਦੇ ਮਸਲੇ ਨੂੰ ਹੱਲ ਕੀਤਾ ਜਾਏ।