ਮੇਅਰ ਜਗਦੀਸ਼ ਰਾਜ ਰਾਜਾ ਵੱਲੋਂ 7 ਸੀਵਰੇਜ ਮੈਨ ਨੂੰ ਦਿੱਤੇ ਗਏ Appointment letter - ਜਲੰਧਰ
🎬 Watch Now: Feature Video
ਜਲੰਧਰ: ਮੇਅਰ ਜਗਦੀਸ਼ ਰਾਜ ਰਾਜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਤਿੰਨ ਸਾਲ ਪਹਿਲਾਂ 180 ਸੀਵਰੇਜਮੈਨ ਪੱਕੇ ਰੱਖਣ ਦੀ ਮਨਜ਼ੂਰੀ ਮਿਲੀ ਸੀ। ਜਿਸ ਵਿੱਚ ਉਨ੍ਹਾਂ ਵੱਲੋਂ 170 ਸੀਵਰੇਜ ਮੈਨ ਨੂੰ ਅਪੁਆਇੰਟਮੈਂਟ ਲੈਟਰ ਦੇ ਦਿੱਤੇ ਗਏ ਸਨ ਪਰ ਜੋ 10 ਰਹਿ ਗਏ ਸਨ ਉਨ੍ਹਾਂ ਦੀ ਕੁਝ ਫਾਰਮੈਲਟੀ ਡਾਕੂਮੈਂਟ ਰਹਿ ਗਏ ਸੀ। ਜਿਸ ਦੇ ਚਲਦੇ ਉਨ੍ਹਾਂ ਨੂੰ ਅਪੁਆਇੰਟਮੈਂਟ ਲੈਟਰ ਨਹੀਂ ਦਿੱਤੇ ਗਏ ਸੀ। ਅੱਜ 7 ਸੀਵਰੇਜਮੈਨ ਨੂੰ ਅਪੁਆਇੰਟਮੈਂਟ ਲੈਟਰ ਦੇ ਕੇ ਉਨ੍ਹਾਂ ਨੂੰ ਰੈਗੂਲਰ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਜੋ ਬਾਕੀ 3 ਰਹਿ ਗਏ ਹਨ ਉਨ੍ਹਾਂ ਦੇ ਕੁਝ ਫਾਰਮੈਲਟੀਆਂ ਡਾਕੂਮੈਂਟ ਰਹਿੰਦੇ ਹਨ ਜਿਵੇਂ ਇਹ ਉਨ੍ਹਾਂ ਡਾਕੂਮੈਂਟਸ ਨੂੰ ਪੂਰਾ ਕਰ ਲੈਣਗੇ ਤੇ ਇਨ੍ਹਾਂ ਨੂੰ ਵੀ ਅਪੁਆਇੰਟਮੈਂਟ ਲੈਟਰ ਦੇ ਕੇ ਪੱਕਾ ਕਰ ਦਿੱਤਾ ਜਾਵੇਗਾ।