ਆਪ ਵਫਦ ਵੱਲੋਂ CM ਚੰਨੀ ਨਾਲ ਮੁਲਾਕਾਤ - ਆਪ ਵਫਦ ਵੱਲੋਂ CM ਚੰਨੀ ਨਾਲ ਮੁਲਾਕਾਤ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-13400426-677-13400426-1634656422309.jpg)
ਰੂਪਨਗਰ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਵਿਧਾਨ ਸਭਾ ਹਲਕਾ ਮੋਰਿੰਡਾ ਵਿਖੇ ਜਦੋਂ ਪੰਚਾਇਤਾਂ ਦੇ ਨਾਲ ਮਿਲ ਰਹੇ ਸਨ ਤਾਂ ਉਥੇ ਆਮ ਆਦਮੀ ਪਾਰਟੀ ਦਾ ਇੱਕ ਵਫ਼ਦ (app delegation) ਜਿਸ ਵਿੱਚ ਕੁਲਤਾਰ ਸੰਧਵਾਂ, ਅਮਰਜੀਤ ਸਿੰਘ ਸੰਦੋਆ ਅਤੇ ਕੁਲਵੰਤ ਸਿੰਘ ਪੰਡੋਰੀ ਮੁੱਖ ਮੰਤਰੀ ਪੰਜਾਬ ਨੂੰ ਮਿਲਣ ਪਹੁੰਚੇ। ਇਨ੍ਹਾਂ ਤਿੰਨਾਂ ਵਿਧਾਇਕਾਂ ਵੱਲੋਂ ਮੁੱਖ ਤੌਰ ‘ਤੇ ਇਕ ਮੰਗ ਅੱਗੇ ਰੱਖੀ ਗਈ। ਉਨ੍ਹਾਂ ਵੱਲੋਂ ਆਪਣੇ-ਆਪਣੇ ਹਲਕਿਆਂ ਦੇ ਵਿੱਚ ਵਿਕਾਸ (Development) ਕਰਵਾਉਣ ਦੇ ਲਈ ਆਰਥਿਕ ਤੌਰ ‘ਤੇ ਪੰਜਾਬ ਸਰਕਾਰ ਵੱਲੋਂ ਵਿਧਾਇਕ ਫੰਡ ਮੰਗਿਆ ਗਿਆ। ਵਿਧਾਇਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਨਾਲ ਮਤਰੇਈ ਮਾਂ ਵਾਲਾ ਸਲੂਕ ਨਾ ਕੀਤਾ ਜਾਵੇ ਕਿਉਂਕਿ ਉਹ ਵਿਰੋਧੀ ਪਾਰਟੀ ਦੇ ਆਗੂ ਹਨ ਇਸ ਲਈ ਉਨ੍ਹਾਂ ਦੇ ਇਲਾਕੇ ਦਾ ਵਿਕਾਸ ਉਸ ਰਫ਼ਤਾਰ ਦੇ ਨਾਲ ਨਹੀਂ ਹੋ ਰਿਹਾ ਹੈ ਜਿਸ ਰਫ਼ਤਾਰ ਨਾਲ ਹੋਣਾ ਚਾਹੀਦਾ ਹੈ। ਇਸ ਸਬੰਧੀ ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨਾਲ ਮੋਰਿੰਡਾ ਵਿਖੇ ਇਕ ਮੀਟਿੰਗ ਕੀਤੀ ਅਤੇ ਆਪਣੀ ਮੰਗ ਉੱਤੇ ਜ਼ੋਰ ਪਾਉਂਦਿਆਂ ਹੋਇਆ ਮੁੱਖ ਮੰਤਰੀ ਪੰਜਾਬ ਨੂੰ ਫੰਡ ਰਿਲੀਜ਼ ਕਰਨ ਦੀ ਗੱਲ ਕਹੀ ਗਈ।