ਨਸ਼ੇ ਦੀ ਭੇਂਟ ਚੜਿਆ ਇੱਕ ਹੋਰ ਨੌਜਵਾਨ - ਨਸ਼ੇ ਦਾ ਕਹਿਰ
🎬 Watch Now: Feature Video
ਬਠਿੰਡਾ: ਪੰਜਾਬ ਚ ਨਸ਼ੇ ਦਾ ਕਹਿਰ ਲਗਾਤਾਰ ਜਾਰੀ ਹੈ। ਆਏ ਦਿਨ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਮੌਤ ਦੇ ਮੂੰਹ ਚ ਜਾ ਪਿਆ। ਅਜਿਹਾ ਹੀ ਮਾਮਲਾ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ ਜਿੱਥੇ ਬੀਤੀ ਰਾਤ ਇੱਕ ਨੌਜਵਾਨ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਮਾਮਲੇ ਸਬੰਧੀ ਜਾਂਚ ਅਦਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਨੌਜਵਾਨ ਦੀ ਲਾਸ਼ ਪਈ ਹੈ ਜਦੋ ਉਨ੍ਹਾਂ ਨੇ ਮੌਕੇ ’ਤੇ ਜਾ ਕੇ ਵੇਖਿਆ ਤਾਂ ਮ੍ਰਿਤਕ ਦੇ ਕੋਲ ਇੱਕ ਨਸ਼ੇ ਦਾ ਟੀਕਾ ਪਿਆ ਹੋਇਆ ਸੀ। ਫਿਲਹਾਲ ਉਨ੍ਹਾਂ ਨੌਜਵਾਨ ਦੀ ਲਾਸ਼ ਨੂੰ ਮੋਰਚਰੀ ਚ ਰਖਵਾ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।