ਸੁਸਰੀ ਦੀ ਸਮੱਸਿਆ ਤੋਂ ਤੰਗ ਲੋਕਾਂ ਨੇ ਗੋਦਾਮਾਂ ਅੱਗੇ ਕੀਤਾ ਰੋਸ ਪ੍ਰਦਰਸ਼ਨ
🎬 Watch Now: Feature Video
ਬਰਨਾਲਾ: ਬਰਨਾਲਾ ਮੋਗਾ ਕੌਮੀ ਮਾਰਗ ’ਤੇ ਪਿੰਡ ਚੀਮਾ-ਜੋਧਪੁਰ ਵਿਖੇ ਬਣੇ ਬਾਲਾ ਜੀ ਗੋਦਾਮਾਂ ਤੋਂ ਉਡ ਕੇ ਘਰਾਂ ’ਚ ਜਾ ਰਹੀ ਸੁਸਰੀ ਨੇ ਤਿੰਨ ਪਿੰਡਾਂ ਦੇ ਲੋਕਾਂ ਦਾ ਜਿਉਣਾ ਮੁਸ਼ਕਲ ਕੀਤਾ ਹੋਇਆ ਹੈ। ਇਸ ਤੋਂ ਦੁਖੀ ਪਿੰਡ ਵਾਸੀਆਂ ਨੇ ਪਿਛਲੇ ਦਿਨੀਂ ਗੋਦਾਮਾਂ ਅੱਗੇ ਪ੍ਰਬੰਧਕਾਂ ਅਤੇ ਜ਼ਿਲ੍ਹਾਂ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀ ਨੇ ਕਿਹਾ ਕਿ ਬਾਲਾ ਜੀ ਗੋਦਾਮਾਂ ਤੋਂ ਹਰ ਸਾਲ ਸੁਸਰੀ ਪੈਂਦਾ ਹੁੰਦੀ ਜੋ ਕਿ ਉਨ੍ਹਾਂ ਚੁਲਿਆ ਤੱਕ ਪਹੁੰਚ ਚੁੱਕੀ ਹੈ। ਸੁਸਰੀ ਨਾਲ ਕਣਕ ਖ਼ਰਾਬ ਹੋਣ ਲੱਗ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਨੂੰ ਡਿਪਟੀ ਕਮਿਸ਼ਨਰ ਦੇ ਵੀ ਧਿਆਨ ’ਚ ਲਿਆਂਦਾ ਗਿਆ ਹੈ ਪਰ ਅਜੇ ਤੱਕ ਕੋਈ ਹੱਲ ਨਹੀਂ ਹੋਇਆ।