ਆਂਗਣਵਾੜੀ ਵਰਕਰਾਂ ਨੇ ਕੈਪਟਨ ਦੀ ਅਰਥੀ ਸਾੜ ਜਤਾਇਆ ਰੋਸ ਪ੍ਰਦਰਸ਼ਨ - ਆਂਗਣਵਾੜੀ ਵਰਕਰ
🎬 Watch Now: Feature Video
ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵੱਲੋਂ ਮੁਹਾਲੀ ਵਿੱਖੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਵਰਕਰਾਂ ਨੇ ਸਰਕਾਰ ਨਾਲ ਨਾਰਾਜਗੀ ਜਤਾਉਂਦੇ ਹੋਏ ਕੈਪਟਨ ਦੀ ਅਰਥੀ ਸਾੜ ਕੇ ਰੋਸ ਮੁਜਾਹਰਾ ਦਿੱਤਾ। ਇਸ ਮੌਕੇ ਆਂਗਨਵਾੜੀ ਵਰਕਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਹੈਲਪਰਾਂ ਅਤੇ ਵਰਕਰਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਨਹੀਂ ਦੇ ਰਹੀ ਹੈ, ਜਿਸ ਕਰਕੇ ਉਨ੍ਹਾਂ ਨੂੰ ਸੰਘਰਸ਼ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲਗਭਗ ਇੱਕ ਸਾਲ ਪਹਿਲਾਂ ਕੇਂਦਰ ਸਰਕਾਰ ਨੇ ਵਰਕਰਾਂ ਅਤੇ ਹੈਲਪਰਾਂ ਦੇ ਭੱਤੇ ਵਿੱਚ 1500 ਰੁਪਏ ਤੇ 750 ਰੁਪਏ ਪ੍ਰਤੀ ਤਹਿ ਕੀਤਾ ਸੀ, ਪਰ ਪੰਜਾਬ ਸਰਕਾਰ ਨੇ 1500 ਦੀ ਥਾਂ 900 ਤੇ 750 ਦੀ 450 ਹੀ ਦਿੱਤੇ ਹਨ। ਇਸ ਕਾਰਨ ਸੂਬੇ ਭਰ ਦੀਆਂ ਵਰਕਰਾਂ ਤੇ ਹੈਲਪਰਾਂ ਵਿੱਚ ਗੁੱਸੇ ਦੀ ਲਹਿਰ ਹੈ।