ਮਾਪਿਆਂ ਤੋਂ ਤੰਗ ਆ ਕੇ ਨੌਜਵਾਨ ਨੇ ਲਾਈਵ ਹੋ ਕੇ ਕੀਤੀ ਖ਼ੁਦਕੁਸ਼ੀ - ਅੰਮ੍ਰਿਤਸਰ
🎬 Watch Now: Feature Video
ਅੰਮ੍ਰਿਤਸਰ: ਪਿੰਡ ਬੁੱਟਰ ਕਲਾਂ ਦੇ ਨੌਜਵਾਨ ਗੁਰਜੰਟ ਸਿੰਘ (35) ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਖ਼ੁਦਕੁਸ਼ੀ ਕਰ ਲਈ। ਗੁਰਜੰਟ ਸਿੰਘ ਨੇ ਇਹ ਕਦਮ ਆਪਣੇ ਮਾਪਿਆਂ ਤੋਂ ਤੰਗ ਆ ਕੇ ਚੁੱਕਿਆ ਹੈ। ਉਸ ਨੇ ਵੀਡੀਓ ਵਿੱਚ ਆਪਣੀ ਮੌਤ ਲਈ ਜਿੰਮੇਵਾਰ ਵੀ ਅਪਣੇ ਮਾਪਿਆਂ ਨੂੰ ਹੀ ਦੱਸਿਆ ਹੈ। ਉਸ ਨੇ ਕਿਹਾ ਕਿ ਉਸ ਦਾ ਪਿਤਾ ਉਸ ਦੀ ਪਤਨੀ ਨੂੰ ਬਹੁਤ ਤੰਗ ਕਰਦਾ ਹੈ, ਜਿਸ ਤੋਂ ਦੁਖੀ ਹੋ ਕੇ ਉਹ ਇਹ ਕਦਮ ਚੁੱਕਣ ਲਈ ਮਜਬੂਰ ਹੋ ਰਿਹਾ ਹੈ। ਉਸ ਨੇ ਕਿਹਾ ਕਿ ਉਲ ਦੀ ਮੌਤ ਲਈ ਗੁਰਮੇਲ ਸਿੰਘ, ਜਸਵੀਰ ਕੌਰ, ਬਲਵਿੰਦਰ ਕੌਰ, ਜਸਪਾਲ ਕੌਰ ਅਤੇ ਉਸ ਦਾ ਪਤੀ ਮਨਜਿੰਦਰ ਸਿੰਘ ਜ਼ਿੰਮੇਵਾਰ ਹਨ।