ਵਿਧਾਇਕ ਰਮਿੰਦਰ ਆਵਲਾ ਵੱਲੋਂ ਸਰਹੱਦੀ ਖੇਤਰ ਦੇ ਪਿੰਡਾਂ ਨੂੰ ਦਿੱਤੀ ਐਂਬੂਲੈਂਸ - ਜਲਾਲਾਬਾਦ
🎬 Watch Now: Feature Video
ਫ਼ਾਜ਼ਿਲਕਾ:ਜਲਾਲਾਬਾਦ ਤੋਂ ਵਿਧਾਇਕ ਰਮਿੰਦਰ ਸਿੰਘ ਆਵਲਾ ਫਿਰ ਤੋਂ ਚਰਚਾ ਵਿੱਚ ਆ ਗਏ ਹਨ। ਇਸ ਵਾਰ ਉਨ੍ਹਾਂ ਦਾ ਚਰਚਾ ਵਿਚ ਰਹਿਣ ਦਾ ਕਾਰਨ ਆਪਣੇ ਖਰਚ ਉਤੇ ਲੋਕਾਂ ਲਈ ਹਸਪਤਾਲ ਨੁਮਾ ਇਕ ਐਂਬੂਲੈਂਸ ਤਿਆਰ ਕਰਵਾ ਕੇ ਨੂੰ ਹਰੀ ਝੰਡੀ ਦੇ ਦਿੱਤੀ ਹੈ।ਵਿਧਾਇਕ ਰਮਿੰਦਰ ਆਵਲਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਹ ਐਂਬੂਲੈਂਸ ਨੁਮਾ ਮਿੰਨੀ ਹਸਪਤਾਲ ਸਰਕਾਰ ਕੋਲੋਂ ਲੈਣ ਦੀ ਬਜਾਏ ਆਪਣੀ ਜੇਬ ਵਿੱਚੋਂ ਖਰਚ ਕਰਕੇ ਤਿਆਰ ਕੀਤੀ ਹੈ।ਜਿਹੜੀ ਕਿ ਸਰਹੱਦੀ ਇਲਾਕੇ ਵਿੱਚ ਲੋਕਾਂ ਨੂੰ ਜਾ ਕੇ ਕੋਰੋਨਾ ਪ੍ਰਤੀ ਜਾਗਰੂਕ ਕਰੇਗੀ ਅਤੇ ਇਸ ਵਿੱਚ ਮਹਾਂਮਾਰੀ ਤੋਂ ਬਚਾਉਣ ਲਈ ਕਈ ਤਰ੍ਹਾਂ ਦੀਆਂ ਮਸ਼ੀਨਾਂ ਦਾ ਪ੍ਰਬੰਧ ਕੀਤਾ ਗਿਆ।ਜਿਸ ਵਿੱਚ ਆਕਸੀਜਨ, ਵੈਂਟੀਲੇਟਰ, ਸ਼ੂਗਰ, ਬਲੱਡ ਪਰੈਸ਼ਰ, ਸ਼ੈਕਸ਼ਨ ਮਸ਼ੀਨ ਤੋਂ ਇਲਾਵਾ ਦਵਾਈਆਂ ਦਾ ਪ੍ਰਬੰਧ ਕੀਤਾ ਗਿਆ ਹੈ।