'ਮਾਤ ਭਾਸ਼ਾ ਦਾ ਕੋਈ ਬਦਲ ਨਹੀਂ ਹੋ ਸਕਦਾ' - gurdas maan controversy
🎬 Watch Now: Feature Video
ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਲੋਕ ਗੁਰਦਾਸ ਮਾਨ ਵੱਲੋਂ ਇੱਕ ਦੇਸ਼ ਇੱਕ ਭਾਸ਼ਾ ਦੀ ਹਮਾਇਤ ਕਰਨ ਨੂੰ ਲੈ ਕੇ ਉਨ੍ਹਾਂ ਦੀ ਨਿਖੇਧੀ ਕਰ ਰਹੇ ਹਨ। ਇਸ ਸਬੰਧੀ ਮਾਤ ਭਾਸ਼ਾ ਜਾਗਰੁਕਤਾ ਮੰਚ, ਪੰਜਾਬ ਦੇ ਜਰਨਲ ਸਕੱਤਰ ਅਮਨ ਅਰੋੜਾ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਵਿੱਚ 22 ਰਾਸ਼ਟਰ ਭਾਸ਼ਾਵਾਂ ਹਨ ਤੇ ਸਾਰੀਆਂ ਇੱਕੋ ਬਰਾਬਰ ਹਨ। ਉਨ੍ਹਾਂ ਗੁਰਦਾਸ ਮਾਨ ਦੇ ਬਿਆਨ ਨਾਲ ਅਸਹਿਮਤੀ ਪ੍ਰਗਟਾਉਂਦਿਆਂ ਕਿਹਾ ਕਿ ਮਾਤ ਭਾਸ਼ਾ ਦਾ ਕੋਈ ਬਦਲ ਨਹੀਂ ਹੋ ਸਕਦਾ।