ਮੈਂ ਕਿਸੇ ਵੀ ਮੰਚ 'ਤੇ ਨਹੀਂ ਆਵਾਂਗਾ ਨਜ਼ਰ- ਅਮਨ ਅਰੋੜਾ
🎬 Watch Now: Feature Video
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਸੁਲਤਾਨਪੁਰ ਲੋਧੀ ਵਿਖੇ ਵੱਖ ਵੱਖ ਸਟੇਜਾਂ ਨਹੀਂ ਲੱਗਣੀਆਂ ਚਾਹੀਦੀਆਂ ਅਤੇ ਨਾ ਹੀ ਇਸ ਮਸਲੇ 'ਤੇ ਸਿਆਸਤ ਹੋਣੀ ਚਾਹੀਦੀ ਹੈ। ਇਹ ਕਹਿਣਾ ਹੈ ਆਮ ਆਦਮੀ ਪਾਰਟੀ ਦੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਦਾ, ਜਿਨ੍ਹਾਂ ਨੇ ਇਸ ਮਾਮਲੇ ਵਿਚ ਆਪਣਾ ਸਟੈਂਡ ਸਾਫ਼ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੁਲਤਾਨਪੁਰ ਲੋਧੀ ਵਿੱਚ ਐਸਜੀਪੀਸੀ ਅਤੇ ਸਰਕਾਰ ਵੱਲੋਂ ਲਗਾਏ ਗਏ ਪੰਡਾਲ ਵਿੱਚ ਪਾਰਟੀ ਚਾਹੇ ਕਿਸੇ ਵੀ ਪੰਡਾਲ ਦੇ ਵਿੱਚ ਜਾਵੇ, ਪਰ ਉਹ ਕਿਸੇ ਵੀ ਮੰਚ ਉੱਤੇ ਨਜ਼ਰ ਨਹੀਂ ਆਉਣਗੇ। ਉੱਥੇ ਹੀ, ਵਿਧਾਨ ਸਭਾ ਸੈਸ਼ਨ ਵਿੱਚ ਪਾਸ ਹੋਏ ਬੀਬੀਆਂ ਦੇ ਸ੍ਰੀ ਹਰਿਮੰਦਰ ਸਾਹਿਬ ਦੇ ਕੀਰਤਨ ਕਰਨ ਦੇ ਮਤੇ ਨੂੰ ਲੈ ਕੇ ਅਮਨ ਅਰੋੜਾ ਨੇ ਕਿਹਾ ਕਿ ਗੁਰੂ ਦੀ ਬਾਣੀ ਵਿੱਚ ਵੀ ਔਰਤਾਂ ਨੂੰ ਸਮਾਨਤਾ ਦਾ ਹੱਕ ਦਰਜ ਹੈ, ਇਸ ਲਈ ਇਹ ਮਤਾ ਪਾਸ ਹੋਣਾ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਨਹੀਂ ਹੋਵੇਗੀ। ਗੌਰਤਲਬ ਹੈ ਕਿ ਵਿਧਾਨ ਸਭਾ ਸੈਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਕਿਹਾ ਗਿਆ ਸੀ ਕਿ ਉਹ ਐਸਜੀਪੀਸੀ ਅਤੇ ਸਰਕਾਰ ਦੋਹਾਂ ਦੇ ਪੰਡਾਲਾਂ ਵਿੱਚ ਜਾਣਗੇ।