ਕਾਂਗਰਸ ‘ਤੇ ਅਕਾਲੀ ਆਗੂ ਦੇ ਵੱਡੇ ਇਲਜ਼ਾਮ - Akali leader's big allegations against Congress
🎬 Watch Now: Feature Video
ਹੁਸ਼ਿਆਰਪੁਰ: ਪੰਜਾਬ ਸਰਕਾਰ (Government of Punjab) ਵੱਲੋਂ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਵੱਡੇ ਆਗੂ ਬਿਕਰਮ ਸਿੰਘ ਮਜੀਠੀਆ ਉੱਤੇ ਕੀਤੇ ਗਏ ਪਰਚੇ ਤੋਂ ਬਾਅਦ ਰਾਜਨੀਤੀਕ ਗਲਿਆਰਿਆਂ ‘ਚ ਚਰਚਾਵਾਂ ਦਾ ਬਾਜ਼ਾਰ ਪੂਰੀ ਤਰ੍ਹਾਂ ਭੱਖ ਚੁੱਕਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ (Senior leader of Shiromani Akali Dal) ਅਤੇ ਪੰਜਾਬ ਦੇ ਸਾਬਕਾ ਜੇਲ੍ਹ ਮੰਤਰੀ (Former Punjab Jail Minister) ਸੋਹਣ ਸਿੰਘ ਠੰਡਲ ਨੇ ਟਿੱਪਣੀ ਕਰਦਿਆਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ‘ਤੇ ਪੰਜਾਬ ਸਰਕਾਰ (Government of Punjab) ਵੱਲੋਂ ਜੋ ਪਰਚਾ ਦਰਜ ਕੀਤੇ ਗਏ ਹਨ ਉਹ ਬਦਲਾਖੋਰੀ ਦੀ ਭਾਵਨਾ ਨਾਲ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਹੁਣ ਘਟੀਆ ਅਤੇ ਗੰਦੀ ਰਾਜਨੀਤੀ ‘ਤੇ ਉਤਾਰ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (Shiromani Akali Dal) ਕਾਂਗਰਸ ਦੀਆਂ ਅਜਿਹੀਆਂ ਚਾਲਾਂ ਤੋਂ ਡਰਨ ਵਾਲਾ ਨਹੀਂ ਹੈ। ਸਗੋਂ ਕਾਂਗਰਸ ਦੀਆਂ ਇਨ੍ਹਾਂ ਗੰਦੀ ਚਾਲਾਂ ਦਾ ਮੂੰਹ ਤੋੜ ਕੇ ਜਵਾਬ ਦੇਵੇਗਾ।