ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਫ਼ਿਜ਼ੀਕਲ ਹੀਅਰਿੰਗ ਦੌਰਾਨ ਵਕੀਲਾਂ ਲਈ ਪੇਸ਼ ਹੋਣਾ ਲਾਜ਼ਮੀ - ਚੰਡੀਗੜ੍ਹ
🎬 Watch Now: Feature Video
ਚੰਡੀਗੜ੍ਹ:ਪੰਜਾਬ ਤੇ ਹਰਿਆਣਾ ਹਾਈਕੋਰਟ ਦੀਆਂ ਤਿੰਨ ਅਦਾਲਤਾਂ 'ਚ ਫਿਜ਼ੀਕਲ ਹਿਅਰਿੰਗ ਸ਼ੁਰੂ ਹੋ ਚੁੱਕੀ ਹੈ। ਇਸ ਦੀ ਸ਼ੁਰੂਆਤ ਖ਼ੁਰਦ ਵਿਖੇ ਹੋ ਚੁੱਕੀ ਹੈ। ਮੁੜ ਤੋਂ ਕੋਰਟ ਖੁੱਲ੍ਹਣ ਦੌਰਾਨ ਸਭ ਲਈ ਕੋਵਿਡ ਗਾਈਡਲਾਈਨਜ਼ ਦੀ ਪਾਲਣਾ ਕਰਨਾ ਜ਼ਰੂਰੀ ਹੈ।ਹਾਈਕੋਰਟ ਬਾਰ ਐਸੋਸੀਏਸ਼ਨ ਦੇ ਸਕੱਤਰ ਚੰਚਲ ਸਿੰਗਲਾ ਨੇ ਦੱਸਿਆ ਕਿ ਜਲਦ ਹੀ ਹੋਰਨਾਂ ਅਦਾਲਤਾਂ 'ਚ ਵੀ ਫਿਜ਼ੀਕਲ ਹਿਅਰਿੰਗ ਸ਼ੁਰੂ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਆਨਲਾਈਨ ਰਜਿਸਟ੍ਰੇਸ਼ਨ ਤਹਿਤ ਵਕੀਲਾਂ ਨੂੰ ਈ-ਪਾਸ ਰਾਹੀਂ ਹੀ ਐਂਟਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਾਈਕੋਰਟ 'ਚ ਫਿਜ਼ੀਕਲ ਹਿਅਰਿੰਗ ਦੌਰਾਨ ਵਕੀਲਾਂ ਲਈ ਪੇਸ਼ ਹੋਣਾ ਲਾਜ਼ਮੀ ਹੈ। ਇਸ ਨਾਲ ਪੈਂਡਿੰਗ ਕੇਸਾਂ ਦਾ ਜਲਦ ਹੀ ਨਿਪਟਾਰਾ ਹੋ ਸਕੇਗਾ।