ਖੇਤੀ ਕਾਨੂੰਨਾਂ ਸਬੰਧੀ ਬਿਆਨ 'ਤੇ ਮਹਿਲਾ ਕਿਸਾਨਾਂ ਨੇ ਸਾੜਿਆ ਅਦਾਕਾਰਾ ਹੇਮਾ ਮਾਲਿਨੀ ਦਾ ਪੁਤਲਾ
🎬 Watch Now: Feature Video
ਪਠਾਨਕੋਟ : ਭਾਜਪਾ ਆਗੂ ਤੇ ਸੰਸਦ ਮੈਂਬਰ ਅਦਾਕਾਰਾ ਹੇਮਾ ਮਾਲਿਨੀ ਨੇ ਖੇਤੀ ਕਾਨੂੰਨਾਂ ਸਬੰਧੀ ਬਿਆਨ ਦਿੱਤਾ ਸੀ। ਹੇਮਾ ਮਲਿਨੀ ਨੇ ਆਪਣੇ ਬਿਆਨ 'ਚ ਕਿਹਾ ਸੀ ਕਿ ਕਿਸਾਨਾਂ ਨੂੰ ਇਹ ਨਹੀਂ ਪਤਾ ਕਿ ਉਨ੍ਹਾਂ ਨੂੰ ਕੀ ਚੀਜ਼ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਸਾਨ ਅੰਦੋਲਨ ਦੇ ਵਿਰੁੱਧ ਬਿਆਨ ਦਿੱਤਾ। ਇਸ ਮਾਮਲੇ ਨੂੰ ਲੈ ਕੇ ਕਿਸਾਨ ਭੜਕ ਗਏ ਹਨ। ਪਠਾਨਕੋਟ -ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਪਿੰਡ ਲਦਪਾਲਵਾਂ ਟੋਲ ਪਲਾਜ਼ਾ 'ਤੇ ਮਹਿਲਾ ਕਿਸਾਨਾਂ ਨੇ ਹੇਮਾ ਮਾਲਿਨੀ ਦਾ ਪੁਤਲਾ ਸਾੜਿਆ। ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਤਾਨਾਸ਼ਾਹ ਸਰਕਾਰ ਹੁਣ ਮਹਿਲਾਵਾਂ ਦੇ ਸਹਿਯੋਗ ਨਾਲ ਕਿਸਾਨਾਂ ਨੂੰ ਬਦਨਾਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਦਾਕਾਰਾ ਵੱਲੋਂ ਕਿਸਾਨਾਂ ਲਈ ਵਰਤੀ ਗਈ ਭੱਦੀ ਸ਼ਬਦਾਵਲੀ ਮੁਆਫੀਯੋਗ ਨਹੀਂ ਹੈ। ਹੇਮਾ ਮਾਲਿਨੀ ਨੂੰ ਖੇਤੀ ਕਾਨੂੰਨਾਂ ਸਬੰਧੀ ਕੋਈ ਜਾਣਕਾਰੀ ਨਹੀਂ ਹੈ।