ਦਿੱਲੀ ਚੋਣਾਂ 'ਚ ਜਿੱਤ 'ਤੇ ਫਰੀਦਕੋਟ ਦੇ 'ਆਪ' ਵਰਕਰਾਂ ਨੇ ਮਨਾਈ ਖ਼ੁਸ਼ੀ - Delhi elections
🎬 Watch Now: Feature Video
ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਮੁੜ ਸੱਤਾ ਵਿੱਚ ਆਉਣ ਨਾਲ ਪੰਜਾਬ ਦੇ ਆਪ ਵਰਕਰਾਂ ਅਤੇ ਅਹੁਦੇਦਾਰਾਂ 'ਚ ਖੁਸ਼ੀ ਦਾ ਮਾਹੌਲ ਹੈ। ਆਪ ਆਗੂ ਨੇ ਕਿਹਾ ਕਿ ਦਿੱਲੀ ਵਾਸੀਆਂ ਨੇ ਪਾਰਟੀ ਦੇ ਕੰਮਾਂ ਨੂੰ ਵੇਖਦੇ ਹੋਏ ਵੋਟ ਪਾਈ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਾਂਗ ਹੀ ਪੰਜਾਬ 'ਚ ਵੀ ਲੋਕ ਆਪ 'ਤੇ ਭਰੋਸਾ ਵਿਖਾਉਣਗੇ ਤੇ 2022 'ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਆਪ ਨੂੰ ਵੋਟਾਂ ਪਾਉਣਗੇ। ਇਸ ਤੋਂ ਇਲਾਵਾ ਹਲਕਾ ਜੈਤੋ ਵਿਖੇ ਦਿੱਲੀ ਦੀ ਜਿੱਤ ਦੀ ਖੁਸ਼ੀ ਵਿੱਚ ਪਾਰਟੀ ਵਰਕਰਾਂ ਅਤੇ ਅਹੁਦੇਦਾਰਾਂ ਨੇ ਇੱਕ ਰੈਲੀ ਕੱਢੀ ਅਤੇ ਮਿਲ ਕੇ ਖੁਸ਼ੀ ਮਨਾਈ।