'ਆਪ' ਵੱਲੋਂ ਭਾਜਪਾ ਖਿਲਾਫ਼ ਪੁਤਲਾ ਫੂਕ ਰੋਸ ਪ੍ਰਦਰਸ਼ਨ - BJP
🎬 Watch Now: Feature Video
ਹੁਸ਼ਿਆਰਪੁਰ: ਆਮ ਆਦਮੀ ਪਾਰਟੀ (Aam Aadmi Party) ਵੱਲੋਂ ਯੂਪੀ ਦੇ ਲਖੀਮਪੁਰ (Lakhimpur) ‘ਚ ਵਾਪਰੀ ਘਟਨਾ ਦੇ ਵਿਰੋਧ ‘ਚ ਕੇਂਦਰ ਦਾ ਪੁਤਲਾ ਫੂਕ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਆਪ ਆਗੂ ਜਸਪਾਲ ਚੇਚੀ ਨੇ ਕਿਹਾ ਕਿ ਯੂ ਪੀ ‘ਚ ਬੀਤੇ ਦਿਨੀਂ ਜੋ ਖੂਨੀ ਸੰਗਰਾਮ ਵਾਪਰਿਆ ਉਸ ਨਾਲ ਹਰ ਇਕ ਦਾ ਦਿਲ ਬੁਰੀ ਤਰ੍ਹਾਂ ਵਲੂੰਧਰਿਆ ਗਿਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਤੁਰੰਤ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਭਾਜਪਾ ਮੰਤਰੀ (BJP minister) ਦੇ ਪੁੱਤਰ ਖ਼ਿਲਾਫ਼ ਵੱਡੀ ਕਾਰਵਾਈ ਕਰਨੀ ਚਾਹੀਦੀ ਹੈ ਤੇ ਉਸ ਨੂੰ ਜੇਲ੍ਹ ਚ ਭੇਜਣਾ ਚਾਹੀਦਾ ਹੈ ਅਤੇ ਇਸ ਦੇ ਨਾਲ ਨਾਲ ਭਾਜਪਾ ਮੰਤਰੀ ਨੂੰ ਅਹੁਦਾ ਤੋਂ ਬਰਖਾਸਤ ਕਰਨਾ ਚਾਹੀਦਾ ਹੈ। ਚੇਚੀ ਨੇ ਕਿਹਾ ਕਿ ਕਿਸਾਨਾਂ ਨੂੰ ਗਿਆਰਾਂ ਮਹੀਨਿਆਂ ਦੇ ਕਰੀਬ ਦਾ ਸਮਾਂ ਹੋ ਚੁੱਕਾ ਹੈ ਅਤੇ ਕਿਸਾਨ ਸ਼ਾਂਤਮਈ ਢੰਗ ਨਾਲ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ ਪ੍ਰੰਤੂ ਬਾਵਜੂਦ ਇਸ ਦੇ ਭਾਜਪਾ ਆਗੂ ਅਤੇ ਮੰਤਰੀ ਕਿਸਾਨਾਂ ਪ੍ਰਤੀ ਗਲਤ ਟਿੱਪਣੀਆਂ ਕਰਕੇ ਮੋਰਚੇ ਨੂੰ ਖ਼ਰਾਬ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।