ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਫ਼ੂਲਕਾ ਨੇ ਅਹੁਦਾ ਛੱਡਿਆ: ਬੀਬੀ ਮਾਣੂੰਕੇ

By

Published : Sep 29, 2019, 7:17 PM IST

thumbnail

ਲੁਧਿਆਣਾ ਵਿਖੇ 'ਆਪ' ਦੇ ਹਲਕਾ ਦਾਖਾ ਤੋਂ ਉਮੀਦਵਾਰ ਅਮਨਦੀਪ ਮੋਹੀ ਦੇ ਦਫ਼ਤਰ ਦੇ ਉਦਘਾਟਨੀ ਸਮਾਗਮ ਵਿੱਚ ਆਮ ਆਦਮੀ ਪਾਰਟੀ ਦੀ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੇ ਸ਼ਿਰਕਤ ਕੀਤੀ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਣੂੰਕੇ ਨੇ ਐੱਚਐੱਸ ਫੂਲਕਾ ਦੇ ਅਸਤੀਫ਼ਾ ਦੇਣ ਬਾਰੇ ਬੋਲਦਿਆਂ ਕਿਹਾ ਕਿ ਫ਼ੂਲਕਾ ਸਾਹਿਬ ਨੇ ਸਿਰਫ਼ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਇੰਨਾ ਵੱਡਾ ਅਹੁਦਾ ਛੱਡ ਦਿੱਤਾ, ਜਦ ਕਿ ਲੋਕ ਪੰਚੀ ਤੇ ਸਰਪੰਚੀ ਨਹੀਂ ਛੱਡਦੇ। ਇਸ ਦੇ ਨਾਲ ਹੀ ਉਨ੍ਹਾਂ ਜ਼ਿਮਨੀ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨਦੀਪ ਮੋਹੀ ਬਾਰੇ ਬੋਲਦਿਆਂ ਕਿਹਾ ਕਿ ਅਮਨਦੀਪ ਦਾਖ਼ਾ ਦੇ ਸਥਾਨਕ ਵਾਸੀ ਗ਼ਰੀਬ ਕਿਸਾਨ ਦਾ ਪੁੱਤਰ ਹੈ ਤੇ ਲੋਕਾਂ ਤੇ ਉਹ ਕਿਸਾਨਾਂ ਦਾ ਦੁੱਖ-ਦਰਦ ਚੰਗੀ ਤਰ੍ਹਾਂ ਸਮਝੇਗਾ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.