‘ਆਪ’ ਵਿਧਾਇਕ ਜੱਗਾ ਕਾਂਗਰਸ ਵਿੱਚ ਸ਼ਾਮਲ
🎬 Watch Now: Feature Video
ਬਾਘਾਪੁਰਾਣਾ: ਪੰਜਾਬ ਵਿਧਾਨ ਸਭਾ ਚੋਣ 2022 (Punjab Assembly Election 2022) ਤੋਂ ਪਹਿਲਾਂ ਰਾਏਕੋਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ (AAP MLA from Raikot) ਜਗਤਾਰ ਸਿੰਘ ਜੱਗਾ (ਹੀਸੋਵਾਲ) ਅੱਜ ਕਾਂਗਰਸ ਵਿੱਚ ਸ਼ਾਮਲ ਹੋ ਗਏ (MLA Jagtar Singh Jagga joins Congress)। ਪਾਰਟੀ ਪ੍ਰਧਾਨ ਨਵਜੋਤ ਸਿੱਧੂ (PPCC President Navjot Sidhu) ਨੇ ਜੱਗਾ ਨੂੰ ਇਥੇ ਇੱਕ ਸਮਾਗਮ ਵਿੱਚ ਪਾਰਟੀ ਵਿੱਚ ਸ਼ਮੂਲੀਅਤ ਕਰਵਾਈ। ਜੱਗਾ ਦੀ ਕਾਂਗਰਸ ਵਿੱਚ ਸ਼ਮੂਲੀਅਤ ਨਾਲ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ (Big Jolt to Aam Admi Party) ਹੈ। ਪਿਛਲੇ 15 ਦਿਨਾਂ ਵਿੱਚ ਆਮ ਆਦਮੀ ਪਾਰਟੀ ਦੇ ਦੂਜੇ ਵਿਧਾਇਕ ਵੱਲੋਂ ਲਗਾਤਾਰ ਕਾਂਗਰਸ ਵਿੱਚ ਸ਼ਮੂਲੀਅਤ (Second AAP MLA joined Congress) ਕੀਤੀ ਗਈ ਹੈ। ਇਸ ਤੋਂ ਪਹਿਲਾਂ ਰੁਪਿੰਦਰ ਕੌਰ ਰੂਬੀ (Rupinder Kaur Ruby) ਨੇ ਕਾਂਗਰਸ ਜੁਆਇਨ ਕੀਤੀ ਸੀ ਤੇ ਉਦੋਂ ਹੀ ਜੱਗਾ ਦੇ ਵੀ ਕਾਂਗਰਸ ਵਿੱਚ ਸ਼ਾਮਲ ਹੋਣ ਦੇ ਚਰਚੇ ਸ਼ੁਰੂ ਹੋ ਗਏ ਸੀ। ਅਜੇ ਮੰਗਲਵਾਰ ਨੂੰ ਖਰੜ ਤੋਂ ‘ਆਪ’ਵਿਧਾਇਕ ਕੰਵਰ ਸੰਧੂ ਨੂੰ ਵੀ ਮੁੱਖ ਮੰਤਰੀ ਚਰਨਜੀਤ ਸਿੰਘ ਦੀ ਗੱਡੀ ਵਿੱਚ ਵੇਖਿਆ ਗਿਆ (Kanwar Sandhu had been seen with CM Channi) ਸੀ।