'ਆਪ' ਵਿਧਾਇਕ ਨੇ ਮਲੋਟ ਵਿਖੇ ਦਫ਼ਤਰ ਦਾ ਕੀਤਾ ਉਦਘਾਟਨ - ਕਾਂਗਰਸ
🎬 Watch Now: Feature Video
ਸ੍ਰੀ ਮੁਕਤਸਰ ਸਾਹਿਬ: ਆਮ ਆਦਮੀ ਪਾਰਟੀ ਦੀ ਤਲਵੰਡੀ ਸਾਬੋ ਤੋਂ ਵਿਧਾਇਕ ਬਲਜਿੰਦਰ ਕੌਰ ਨੇ ਮੰਗਲਵਾਰ ਨੂੰ ਮਲੋਟ ਵਿਖੇ ਆਮ ਆਦਮੀ ਪਾਰਟੀ ਦੇ ਦਫ਼ਤਰ ਦਾ ਉਦਘਾਟਨ ਕੀਤਾ। ਇਸ ਮੌਕੇ ਉਹਨਾਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਤੇ ਤਿੱਖੇ ਸ਼ਬਦੀ ਵਾਰ ਕੀਤੇ ਗਏ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਉਹਨਾਂ ਕਿਹਾ, ਕਿ ਆਉਣ ਵਾਲੀ ਸਰਕਾਰ ਆਮ ਆਦਮੀ ਪਾਰਟੀ ਦੀ ਹੋਵੇਗੀ, ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭਗਵੰਤ ਮਾਨ ਦੇ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਦੀਆਂ ਚੱਲ ਰਹੀਆਂ ਚਰਚਾਵਾਂ ਤੇ ਉਹਨਾਂ ਕਿਹਾ, ਬਾਕੀ ਪਾਰਟੀ ਹਾਈਕਮਾਨ ਨੇ ਇਸ ਸਬੰਧੀ ਫੈਸਲਾ ਲੈਣਾ ਹੈ। ਰੇਤ ਦੀਆਂ ਖੱਡਾਂ ਤੇ ਅਕਾਲੀ ਦਲ ਪ੍ਰਧਾਨ ਦੀ ਛਾਪੇਮਾਰੀ ਤੇ ਉਹਨਾਂ ਕਿਹਾ ਕਿ 10 ਸਾਲ ਅਕਾਲੀ ਦਲ ਦੇ ਰਾਜ 'ਚ ਵੀ ਇਹੀ ਕੁੱਝ ਚਲਦਾ ਰਿਹਾ ਹੈ। ਬੀਤੇ ਸਾਢੇ ਚਾਰ ਸਾਲ ਤੋਂ ਕਾਂਗਰਸ ਵੀ ਇਹ ਕੁੱਝ ਕਰ ਰਹੀ ਹੈ। ਸਰਕਾਰ ਨੇ ਨੌਕਰੀਆਂ ਸਿਰਫ਼ ਅੰਕੜਿਆਂ 'ਚ ਦਿੱਤੀਆਂ ਜਮੀਨੀ ਪੱਧਰ ਤੇ ਨਹੀਂ। ਵਿਕਾਸ ਦੇ ਨਾਮ ਤੇ ਸਿਰਫ਼ ਨੀਂਹ ਪੱਥਰ ਹੀ ਰੱਖੇ ਹਨ।