ਕੈਂਡਲ ਮਾਰਚ ਕਰਦੇ ਹੋਏ ਆਪ ਆਗੂਆਂ ਨੇ PM ਮੋਦੀ ਦਾ ਮੰਗਿਆ ਅਸਤੀਫ਼ਾ - AAP
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-13321749-619-13321749-1633934859538.jpg)
ਮਾਨਸਾ: ਜੰਮੂੁ-ਕਸ਼ਮੀਰ (Jammu and Kashmir) ਵਿੱਚ ਅੱਤਵਾਦੀਆਂ (Terrorists) ਵੱਲੋਂ ਕੀਤੇ ਹਮਲੇ ਵਿੱਚ ਮਾਰੇ ਗਏ ਹਿੰਦੂਆਂ ਅਤੇ ਸਿੱਖਾਂ (Hindus and Sikhs) ਨੂੰ ਸ਼ਰਧਾਂਜਲੀ ਭੇਂਟ ਕਰਦੇ ਅਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈਕੇ ਆਮ ਆਦਮੀ ਪਾਰਟੀ ਵੱਲੋਂ ਗੁਰਦੁਆਰਾ ਚੌਂਕ ਤੋਂ ਬਾਰਾਂ ਹੱਟਾਂ ਚੌਂਕ ਤੱਕ ਕੈਂਡਲ ਮਾਰਚ (Candle March) ਕੱਢਿਆ ਗਿਆ ਹੈ। ਇਸ ਮੌਕੇ ਪਾਰਟੀ ਦੇ ਆਗੂਆਂ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ (Prime Minister) ਤੇ ਕੇਂਦਰ ਸਰਕਾਰ (Central Government) ਨੂੰ ਇਨ੍ਹਾਂ ਹਮਲਿਆ ਲਈ ਜ਼ਿੰਮੇਵਾਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ (Central Government) ਦੀਆਂ ਲੋਕ ਮਾਰੂ ਨੀਤੀਆ ਕਰਕੇ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਸ ਮੌਕੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਭਾਰਤ ਸਰਕਾਰ ਘਟਨਾ ਦੇ ਦੋਸ਼ੀਆ ਨੂੰ ਗ੍ਰਿਫ਼ਤਾਰ ਨਹੀਂ ਕਰ ਸਕਦੀ ਤਾਂ ਪ੍ਰਧਾਨ ਮੰਤਰੀ ਮੋਦੀ ਨੂੰ ਤੁਰੰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।