'ਆਪ' ਨੇ ਬਜਟ ਸੈਸ਼ਨ ਦਾ ਸਮਾਂ ਵਧਾਉਣ ਲਈ ਵਿਧਾਨ ਸਭਾ ਸਪੀਕਰ ਨੂੰ ਕੀਤੀ ਅਪੀਲ - ਬਜਟ ਸੈਸ਼ਨ ਦਾ ਸਮਾਂ ਵੱਧਾਉਣ ਲਈ ਵਿਧਾਨ ਸਭਾ ਸਪੀਕਰ ਨੂੰ ਕੀਤੀ ਅਪੀਲ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-6128712-thumbnail-3x2-chd.jpg)
ਆਮ ਆਦਮੀ ਪਾਰਟੀ ਦੇ ਆਗੂ ਅਮਨ ਅਰੋੜਾ ਦੀ ਅਗਵਾਈ ਹੇਠ ਵਿਧਾਨ ਸਭਾ ਸਪੀਕਰ ਵੀਪੀ ਸਿੰਘ ਬਦਨੌਰ ਨਾਲ ਮੁਲਾਕਾਤ ਕੀਤੀ। ਆਪ ਵੱਲੋਂ ਬਜਟ ਸੈਸ਼ਨ ਦਾ ਸਮਾਂ ਵਧਾਉਣ ਲਈ ਵਿਧਾਨ ਸਭਾ ਸਪੀਕਰ ਨੂੰ ਅਪੀਲ ਕੀਤੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਿਧਾਇਕ ਮਨਜੀਤ ਸਿੰਘ ਤੇ ਕੁਲਵੰਤ ਸਿੰਘ ਨੇ ਦੱਸਿਆ ਪੰਜਾਬ ਦੇ ਵਿੱਤੀ ਮਸਲੇ ਬਹੁਤ ਵੱਡੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਦਾ ਜੋ ਸਮਾਂ ਰੱਖਿਆ ਗਿਆ ਉਹ ਬਹੁਤ ਘੱਟ ਹੈ। ਉਨ੍ਹਾਂ ਕਿਹਾ ਕਿ ਸੈਸ਼ਨ ਦੌਰਾਨ 21, 22 ਤੇ 23 ਨੂੰ ਛੁੱਟੀਆਂ ਹਨ, ਜਿਸ ਕਾਰਨ ਵਿਧਾਨ ਸਭਾ ਦੇ ਸੈਸ਼ਨ ਲਈ ਬਹੁਤ ਘੱਟ ਦਿਨ ਰਹਿ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਆਪ ਵੱਲੋਂ ਸਪੀਕਰ ਨੂੰ ਅਪੀਲ ਕੀਤੀ ਗਈ ਹੈ ਕਿ ਪੰਜਾਬ ਬਹੁਤ ਵੱਡਾ ਸੂਬਾ ਹੈ, ਤੇ ਪੰਜਾਬ ਦੇ ਬਹੁਤ ਵੱਡੇ ਮਸਲੇ ਹਨ, ਜਿਸ ਕਰਕੇ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਦਿਨ ਵਧਾਏ ਜਾਣ।
TAGGED:
ਆਮ ਆਦਮੀ ਪਾਰਟੀ