ਤਾਰ ਟੁੱਟਣ ਕਾਰਨ ਨੌਜਵਾਨ ’ਤੇ ਡਿੱਗੀ ਲਿਫਟ, ਮੌਕੇ ’ਤੇ ਮੌਤ - ਨੌਜਵਾਨ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-10716846-504-10716846-1613905202005.jpg)
ਜਲੰਧਰ: ਸ਼ਹਿਰ ਦੇ ਭਗਤ ਸਿੰਘ ਚੌਕ ਦੇ ਕੋਲ ਕਪੂਰ ਟ੍ਰੈਂਡਸ ਦੇ ਗੋਦਾਮ ਵਿੱਚ ਲਿਫਟ ਟੁੱਟਣ ਕਾਰਨ ਇੱਕ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਜਦਕਿ ਇੱਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ। ਮਿਲੀ ਜਾਣਕਾਰੀ ਮੁਤਾਬਿਕ ਦੋ ਮੰਜ਼ਿਲਾਂ ਇਮਾਰਤ ‘ਚ ਲੱਗੀ ਲਿਫਟ ਦੀ ਤਾਰ ਟੁੱਟ ਗਈ ਅਤੇ ਲਿਫਟ ਥੱਲੇ ਖੜੇ ਨੌਜਵਾਨ ਉੱਤੇ ਜਾ ਡਿੱਗੀ। ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸਾਹਮਣੇ ਆਇਆ ਹੈ ਕਿ ਲਿਫਟ ਨੂੰ ਚੇਨ ਦੀ ਵਰਤੋਂ ਨਾਲ ਦੇਸੀ ਜੁਗਾੜੂ ਢੰਗ ਨਾਲ ਚਲਾਇਆ ਜਾ ਰਿਹਾ ਸੀ। ਮਾਮਲੇ ਦੇ ਸਬੰਧ ’ਚ ਐੱਸਐੱਚਓ ਮੁਕੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।