ਗੱਡੀ ’ਤੇ ਅਚਾਨਕ ਡਿੱਗਿਆ ਦਰੱਖਤ, ਵਾਲ-ਵਾਲ ਬਚੇ ਡੀਐਸਪੀ ਬਰਨਾਲਾ - A tree fell on DSP
🎬 Watch Now: Feature Video

ਬਰਨਾਲਾ: ਡੀਐਸਪੀ(ਡੀ) ਦੀ ਗੱਡੀ ’ਤੇ ਸੜਕ ਕਿਨਾਰੇ ਖੜਾ ਦਰੱਖਤ ਟੁੱਟ ਕੇ ਡਿੱਗ ਪਿਆ, ਪਰ ਗੱਡੀ ’ਚ ਸਵਾਰ ਡੀਐਸਪੀ ਅਤੇ ਹੋਰ ਮੁਲਾਜ਼ਮਾਂ ਦਾ ਬਚਾਅ ਰਹਿ ਗਿਆ। ਇਹ ਹਾਦਸਾ ਬਰਨਾਲਾ ਤੋਂ ਬਠਿੰਡਾ ਨੂੰ ਜਾਂਦੇ ਮੁੱਖ ਹਾਈਵੇ ’ਤੇ ਵਾਪਰਿਆ। ਜਿੱਥੇ ਡੀਐਸਪੀ (ਡੀ) ਵਿਲੀਅਮ ਜੇਜ਼ੀ ਗਸ਼ਤ ਕਰਨ ਲਈ ਜਾ ਰਹੇ ਸਨ ਤਾਂ ਰਸਤੇ ਵਿੱਚ ਇੱਕ ਦਰੱਖਤ ਦਾ ਵੱਡਾ ਟਾਹਣਾ ਟੁੱਟ ਕੇ ਉਹਨਾਂ ਦੀ ਗੱਡੀ ਦੇ ਅਗਲੇ ਹਿੱਸੇ ’ਤੇ ਡਿੱਗ ਪਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ-2 ਦੇ ਐਸਐਚਓ ਗੁਰਮੇਲ ਸਿੰਘ ਨੇ ਦੱਸਿਆ ਕਿ ਦਰੱਖਤ ਦੇ ਟੁੱਟ ਕੇ ਡਿੱਗਿਆ ਪਰ ਟਾਹਣਾ ਗੱਡੀ ਦੇ ਅਗਲੇ ਹਿੱਸੇ ’ਤੇ ਡਿੱਗਣ ਕਾਰਨ ਵੱਡਾ ਹਾਦਸਾ ਵਾਪਰਨ ਤੋਂ ਬਚਾਅ ਰਹਿ ਗਿਆ।