ਜਲੰਧਰ: ਮਕਸੂਦਾਂ ਵਿੱਚ ਇੱਕ ਦੁਕਾਨ 'ਚ ਲੱਗੀ ਅੱਗ, 6 ਲੱਖ ਦਾ ਸਮਾਨ ਸੜ ਕੇ ਸੁਆਹ - fire broke out in a shop in Jalandhar
🎬 Watch Now: Feature Video
ਜਲੰਧਰ: ਕਸਬਾ ਮਕਸੂਦਾਂ ਵਿੱਚ ਸਥਿਤ ਸੇਠ ਹੁਕਮ ਚੰਦ ਕਾਲੋਨੀ ਵਿੱਚ ਇੱਕ ਦੁਕਾਨ ਦੀ ਦੂਸਰੀ ਮੰਜ਼ਿਲ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਤੋਂ ਦੁਕਾਨ ਦੇ ਅੰਦਰ ਪਿਆ ਸਾਰਾ ਸਾਮਾਨ ਜਲ ਕੇ ਸੁਆਹ ਹੋ ਗਿਆ। ਅੱਗ ਦੀ ਸੂਚਨਾ ਮਿਲਦੇ ਹੀ ਦਮਕਲ ਵਿਭਾਗ ਨੇ ਮੌਕੇ ਉੱਤੇ ਪੁੱਜ ਕੇ ਅੱਗ ਉੱਤੇ ਕਾਬੂ ਪਾਇਆ। ਦੁਕਾਨ ਦੇ ਮਾਲਕ ਸੰਦੀਪ ਬਾਹਰੀ ਨੇ ਦੱਸਿਆ ਕਿ ਉਹ ਨਾਲ ਵਾਲੀ ਦੁਕਾਨ ਉੱਤੇ ਬੈਠੇ ਕੰਮ ਕਰ ਰਹੇ ਸਨ ਅਤੇ ਅਚਾਨਕ ਇੱਕ ਧਮਾਕੇ ਦੀ ਆਵਾਜ਼ ਆਈ ਤਾਂ ਦੇਖਿਆ ਕਿ ਦੁਕਾਨ ਵਿੱਚ ਅੱਗ ਲੱਗੀ ਹੋਈ ਸੀ। ਉਨ੍ਹਾਂ ਦਾ ਕਾਸਮੈਟਿਕ ਦਾ ਕੰਮ ਹੈ ਅੱਗ ਲੱਗਣ ਨਾਲ ਕਰੀਬ ਪੰਜ ਤੋਂ ਛੇ ਲੱਖ ਦਾ ਨੁਕਸਾਨ ਹੋਇਆ ਹੈ। ਫ਼ਾਇਰ ਬ੍ਰਿਗੇਡ ਦੇ ਕਰਮਚਾਰੀ ਰਾਜਿੰਦਰ ਸਹੋਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਫੋਨ ਆਇਆ ਸੀ ਕਿ ਮਕਸੂਦਾਂ ਵਿੱਚ ਸੇਠ ਹੁਕਮ ਚੰਦ ਕਾਲੋਨੀ ਦੀ ਦੂਸਰੀ ਮੰਜ਼ਿਲ ਉੱਤੇ ਅੱਗ ਲੱਗ ਗਈ ਹੈ, ਜਿਸ ਤੋਂ ਬਾਅਦ ਉਹ ਤੁਰੰਤ ਆਪਣੇ ਨਾਲ ਆਪਣੀ ਟੀਮ ਲੈ ਕੇ ਮੌਕੇ 'ਤੇ ਪੁੱਜੇ ਅਤੇ ਅੱਗ 'ਤੇ ਕਾਬੂ ਪਾਇਆ।
TAGGED:
ਜਲੰਧਰ ਦੀ ਇੱਕ ਦੁਕਾਨ 'ਚ ਅੱਗ