ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ 'ਚ ਇੱਕ ਦਿਨ ਵਿੱਚ ਆਏ 9 ਨਵੇਂ ਕੋਰੋਨਾ ਮਾਮਲੇ - coronavirus
🎬 Watch Now: Feature Video
ਸ੍ਰੀ ਫ਼ਤਿਹਗੜ੍ਹ ਸਾਹਿਬ: ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ 'ਚ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਜ਼ਿਲ੍ਹੇ ਵਿੱਚ 9 ਨਵੇਂ ਪੌਜ਼ੀਟਿਵ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਜਖਵਾਲੀ ਦੇ 2 ਅਤੇ ਪਿੰਡ ਪੋਲਾ ਦੇ 3 ਮਾਮਲੇ ਸੰਪਰਕ ਵਿੱਚ ਆਉਣ ਸਾਹਮਣੇ ਆਏ ਹਨ। ਇਨ੍ਹਾਂ ਤੋਂ ਇਲਾਵਾ 2 ਐਨਆਰਆਈ ਵੀ ਕੋਰੋਨਾ ਪੌਜ਼ੀਟਿਵ ਸਾਹਮਣੇ ਆਏ ਹਨ, ਜੋ ਕੀਨੀਆ ਤੋਂ ਆਏ ਸਨ। ਇੱਕ ਪੀਜੀਆਈ ਵਿੱਚ ਐਕਸੀਡੇਂਟ ਕੇਸ ਗਿਆ ਸੀ ਜਿਸ ਦੇ ਟੈਸਟ ਕੀਤੇ ਜਾਣ ਤੋਂ ਬਾਅਦ ਉਹ ਕੋਰੋਨਾ ਪੌਜ਼ੀਟਿਵ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਐਨ ਕੇ ਅੱਗਰਵਾਲ ਨੇ ਦੱਸਿਆ ਕਿ ਜ਼ਿਲ੍ਹੇ 'ਚ ਹੁਣ ਤੱਕ 120 ਕੋਰੋਨਾ ਪੌਜ਼ੀਟੀਵ ਮਾਮਲੇ ਸਾਹਮਣੇ ਆਏ ਹਨ ਅਤੇ ਐਕਟਿਵ ਮਾਮਲੇ 25 ਹਨ।