ਫ਼ਾਜ਼ਿਲਕਾ ਦੇ 6 ਲੱਖ ਲੋਕ ਲੈਣਗੇ ਸਮਾਰਟ ਰਾਸ਼ਨ ਕਾਰਡ ਦਾ ਲਾਭ: ਡੀਸੀ ਸੰਧੂ - fazilka smart card
🎬 Watch Now: Feature Video
ਫ਼ਾਜ਼ਿਲਕਾ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਨਲਾਈਨ ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਲਾਭਪਾਤਰੀ ਨੂੰ ਕਾਰਡ ਵੰਡ ਕੇ ਸ਼ੁਰੂਆਤ ਕੀਤੀ ਗਈ। ਡੀਸੀ ਸੰਧੂ ਨੇ ਦੱਸਿਆ ਕਿ ਆਟਾ-ਦਾਲ ਸਕੀਮ ਨੂੰ ਨਵੇਂ ਸਿਰੇ ਤੋਂ ਸਮਾਰਟ ਰਾਸ਼ਨ ਕਾਰਡ ਹੇਠ ਲਾਂਚ ਕੀਤਾ ਗਿਆ ਹੈ, ਜਿਸ ਨਾਲ ਕੋਈ ਵੀ ਕਾਰਡ-ਧਾਰਕ ਕਿਸੇ ਵੀ ਥਾਂ ਤੋਂ ਰਾਸ਼ਨ ਲੈ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਨਾਲ ਜ਼ਿਲ੍ਹੇ ਦੇ ਛੇ ਲੱਖ ਦੇ ਕਰੀਬ ਰਾਸ਼ਨ ਕਾਰਡਧਾਰਕ ਨੂੰ ਲਾਭ ਪਹੁੰਚੇਗਾ।