ਬਸ ਭਾੜੇ 'ਚ 50 ਫ਼ੀਸਦੀ ਕਟੌਤੀ ਮਿਲਣ 'ਤੇ ਔਰਤਾਂ 'ਚ ਖ਼ੁਸ਼ੀ ਦੀ ਲਹਿਰ - 50 Percent Concession
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-6290769-thumbnail-3x2-ldh.jpg)
ਲੁਧਿਆਣਾ: ਪੰਜਾਬ ਸਰਕਾਰ ਨੇ ਵਿਸ਼ਵ ਮਹਿਲਾ ਦਿਵਸ 'ਤੇ ਪੰਜਾਬ ਦੀਆਂ ਮਹਿਲਾਵਾਂ ਨੂੰ ਤੋਹਫ਼ਾ ਦਿੱਤਾ ਹੈ। ਇਸ ਤਹਿਤ ਇੱਕ ਅਪ੍ਰੈਲ ਤੋਂ ਪੰਜਾਬ 'ਚ ਚੱਲਣ ਵਾਲੀਆਂ ਸਰਕਾਰੀ ਬੱਸਾਂ 'ਚ ਮਹਿਲਾਵਾਂ ਦਾ ਕਿਰਾਇਆ ਅੱਧਾ ਲੱਗੇਗਾ। ਪੰਜਾਬ ਸਰਾਕਰ ਦੇ ਇਸ ਫ਼ੈਸਲੇ ਨਾਲ ਔਰਤਾਂ 'ਚ ਖ਼ੁਸ਼ੀ ਦੀ ਲਹਿਰ ਹੈ ਜਿਸ ਫ਼ੈਸਲੇ ਦਾ ਸਵਾਗਤ ਕਰਦਿਆਂ ਉਨ੍ਹਾਂ ਇਸ ਫ਼ੈਸਲੇ ਨੂੰ ਔਰਤਾਂ ਦੇ ਹਿੱਤ 'ਚ ਦੱਸਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਦਿੱਲੀ ਸਰਕਾਰ ਦੀ ਤਰਜ਼ 'ਤੇ ਇਹ ਫ਼ੈਸਲਾ ਲਿਆ ਹੈ ਜਿਸ ਅਧੀਨ ਪੰਜਾਬ ਸਰਾਕਰ 'ਤੇ ਸਲਾਨਾ 150 ਕੋਰੜ ਦਾ ਵਾਧੂ ਵਿੱਤੀ ਬੋਝ ਸਰਕਾਰ 'ਤੇ ਪਵੇਗਾ। ਦੱਸਣਯੋਗ ਹੈ ਕਿ ਮਹਿਲਾਵਾਂ ਲਈ ਇਹ ਸੁਵਿਧਾ ਸਿਰਫ਼ ਬਸਾਂ ਲ਼ਈ ਹਨ ਵੋਲਵੋ 'ਚ ਸਫ਼ਰ ਕਰਨ ਵਾਲੀਆਂ ਮਹਿਲਾਵਾਂ ਨੂੰ ਪੂਰੇ ਕਿਰਾਏ 'ਤੇ ਹੀ ਸਫ਼ਰ ਕਰਨਾ ਹੋਵੇਗਾ।