ਛੱਪੜ ਚੋਂ 45 ਸਾਲਾ ਵਿਅਕਤੀ ਦੀ ਮਿਲੀ ਲਾਸ਼ - ferozpur crime news
🎬 Watch Now: Feature Video

ਫਿਰੋਜ਼ਪੁਰ: ਗੁਰੂ ਹਰਸਹਾਏ ਸ਼ਹਿਰ ਦੇ ਨਾਲ ਲੱਗਦੇ ਪਿੰਡ ਬੁੱਲ੍ਹਾ ਰਾਏ ਹਿਠਾੜ ਵਿੱਚ ਰਹਿੰਦੇ 45 ਸਾਲਾ ਵਿਅਕਤੀ ਦਰਸ਼ਨ ਸਿੰਘ ਦੀ ਝੁੱਗੇ ਛਿੱਲੀਆਂ ਵਿਖੇ ਬਣੇ ਗੰਦੇ ਪਾਣੀ ਵਾਲੇ ਛੱਪੜ ਵਿੱਚ ਲਾਸ਼ ਬਰਾਮਦ ਹੋਈ। ਦਰਸ਼ਨ ਸਿੰਘ 17 ਫਰਵਰੀ ਨੂੰ ਆਪਣੇ ਘਰ ਤੋਂ ਸਵੇਰੇ ਪਿੰਡ ਗੋਲੂਕਾ ਮੌੜ ਵਿਖੇ ਕਿਸੇ ਹੋਟਲ 'ਤੇ ਗਿਆ ਸੀ ਜਿਥੇ ਉਹ ਕੰਮ ਕਰਦਾ ਸੀ। ਪਰ ਉਹ ਰਾਤ ਨੂੰ ਘਰ ਵਾਪਸ ਨਹੀਂ ਆਇਆ। ਪਰਿਵਾਰ ਵਾਲਿਆਂ ਨੇ ਦਰਸ਼ਨ ਸਿੰਘ ਦੀ ਗੁੰਮਸ਼ੁਦਗੀ ਤਲਾਸ਼ ਦੀ ਰਿਪੋਰਟ ਥਾਣਾ ਗੁਰੂ ਹਰਸਹਾਏ ਵਿਖੇ ਦਰਜ ਕਰਵਾਈ। ਇਸ ਦੌਰਾਨ 9 ਦਿਨ ਬਾਅਦ ਦਿਨ ਉਸਦੀ ਲਾਸ਼ ਬਰਾਮਦ ਹੋਈ ਹੈ। ਘਰੋਂ ਕੰਮ 'ਤੇ ਗਏ ਦਰਸ਼ਨ ਸਿੰਘ ਦਾ ਕਤਲ ਹੋਇਆ ਹੈ ਜਾਂ ਉਸ ਨੇ ਖੁਦਕੁਸ਼ੀ ਕੀਤੀ ਹੈ ਇਸ ਬਾਰੇ ਅਜੇ ਕੋਈ ਜਾਣਕਾਰੀ ਹਾਸਲ ਨਹੀਂ ਹੋਈ ਹੈ। ਮ੍ਰਿਤਕ ਦਰਸ਼ਨ ਸਿੰਘ ਦੇ ਵੱਡੇ ਭਰਾ ਰਾਜ ਸਿੰਘ ਨੇ ਜ਼ਮੀਨੀ ਰੰਜਿਸ਼ ਦੇ ਚੱਲਦਿਆਂ ਕਤਲ ਦੀ ਖਦਸ਼ਾ ਜਤਾਇਆ ਹੈ।