ਖੇਤੀ ਕਾਨੂੰਨ ਦੇ ਨਾਲ ਪੰਜਾਬ ਦੇ 3 ਕਰੋੜ ਕਿਸਾਨ ਹੋ ਰਹੇ ਪ੍ਰਭਾਵਤ: ਅਸ਼ਵਨੀ ਜਿੰਦਲ - ਅਰਥਵਿਵਥਾ ਮਾਹਰ ਅਸ਼ਵਨੀ ਜਿੰਦਲ
🎬 Watch Now: Feature Video
ਜਲੰਧਰ: ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਦਿੱਲੀ 'ਚ ਲਗਾਤਾਰ ਕਿਸਾਨ ਅੰਦਲਨ ਜਾਰੀ ਹੈ। ਸ਼ਹਿਰ ਦੇ ਮਸ਼ਹੂਰ ਅਰਥਵਿਵਥਾ ਮਾਹਰ ਅਸ਼ਵਨੀ ਜਿੰਦਲ ਭਾਜਪਾ ਵਰਕਰ ਹਨ। ਖੇਤੀ ਕਾਨੂੰਨਾਂ ਸਬੰਧੀ ਆਪਣੀ ਨਿੱਜੀ ਰਾਏ ਸਾਂਝੀ ਕਰਦਿਆਂ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਆਪਣੇ ਕਾਰਜਕਾਲ 'ਚ ਕਈ ਚੰਗੇ ਕੰਮ ਵੀ ਕੀਤੇ ਹਨ, ਪਰ ਮੌਜੂਦਾ ਸਮੇਂ 'ਚ ਪੀਐਮ ਮੋਦੀ ਨੂੰ ਕਿਸਾਨਾਂ ਦੀ ਮੰਗ 'ਤੇ ਗੌਰ ਕਰਨਾ ਚਾਹੀਦਾ ਹੈ। ਕਿਉਂਕਿ ਖੇਤੀ ਕਾਨੂੰਨ ਦੇ ਨਾਲ ਪੰਜਾਬ ਦੇ 3 ਕਰੋੜ ਕਿਸਾਨ ਪ੍ਰਭਾਵਤ ਹੋ ਰਹੇ ਹਨ। ਇਸ ਲਈ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਮੰਨ ਲੈਣਾ ਚਾਹੀਦਾ ਹੈ ਤੇ ਕਿਸਾਨਾਂ ਨਾਲ ਸਲਾਹ ਕਰਕੇ ਨਵੇਂ ਕਾਨੂੰਨ ਤਿਆਰ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਵਰਕਰ ਹੋਣ ਦੇ ਬਾਵਜੂਦ ਉਹ ਕਿਸਾਨ ਅੰਦੋਲਨ ਦਾ ਸਮਰਥਨ ਕਰਦੇ ਹਨ ਤਾਂ ਜੋ ਕਿਸਾਨਾਂ ਦੇ ਆਰਥਿਕ ਹਲਾਤਾ ਸੁਧਰ ਸਕਣ।