ਐੱਸਟੀਐੱਫ਼ ਮੁਲਾਜ਼ਮ ਦਾ ਕਤਲ ਕਰਨ ਵਾਲੇ 2 ਨਸ਼ਾ ਤਸਕਰ ਕਾਬੂ - ਐੱਸਟੀਐੱਫ਼ ਮੁਲਾਜ਼ਮ ਦਾ ਕਤਲ
🎬 Watch Now: Feature Video
ਐਸਟੀਐਫ ਮੁਲਾਜ਼ਮ ਦਾ ਕਤਲ ਕਰਨ ਵਾਲੇ ਦੋ ਨਸ਼ਾ ਤਸਕਰਾਂ ਨੂੰ ਪੁਲਿਸ ਨੇ ਗਿਰਫ਼ਤਾਰ ਕਰ ਲਿਆ ਹੈ। ਪੁਲਿਸ ਨੇ ਇਨ੍ਹਾਂ ਦੋਹਾਂ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰ 5 ਦਿਨ ਦੀ ਰਿਮਾਂਡ ਹਾਸਲ ਕੀਤੀ ਹੈ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਜਲੰਧਰ ਦੀ ਐਸਟੀਐਫ ਟੀਮ ਨਸ਼ਾ ਤਸਕਰਾਂ ਦਾ ਪਿੱਛਾ ਕਰਦੇ ਹੋਏ ਅੰਮ੍ਰਿਤਸਰ ਦੇ ਜੰਡਿਆਲਾ ਦੇ ਕੋਲ ਪੁੱਜੇ, ਜਿੱਥੇ ਉਨ੍ਹਾਂ ਦਾ ਤਸਕਰਾਂ ਨਾਲ ਟਕਰਾਵ ਹੋ ਗਿਆ। ਇਸ ਦੌਰਾਨ ਇੱਕ ਐਸਟੀਐਫ ਮੁਲਾਜ਼ਮ ਦੇ ਗੋਲੀ ਲੱਗ ਗਈ, ਜਿਸ ਦੀ ਹਸਪਤਾਲ ਲੈਜਾਂਦੇ ਹੋਏ ਮੌਤ ਹੋ ਗਈ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਤੋਂ ਹੀ ਮੁਲਜ਼ਮ ਫ਼ਰਾਰ ਚਲ ਰਹੇ ਸਨ। ਪੁਲਿਸ ਨੇ ਇਨ੍ਹਾਂ ਦੋਹਾਂ ਮੁਲਜ਼ਮਾਂ ਨੂੰ ਯੂਪੀ ਤੋਂ ਕਾਬੂ ਕੀਤਾ ਹੈ।