ਹੁਸ਼ਿਆਰਪੁਰ ਤੋਂ 1600 ਵਿਅਕਤੀਆਂ ਨੂੰ ਮੁਜੱਫਰਪੁਰ ਲਈ ਕੀਤਾ ਰਵਾਨਾ - ਰੇਲਵੇ ਸਟੇਸ਼ਨ ਹੁਸ਼ਿਆਰਪੁਰ
🎬 Watch Now: Feature Video
ਹੁਸ਼ਿਆਰਪੁਰ: ਸਥਾਨਕ ਪ੍ਰਸ਼ਾਸਨ ਨੇ 1600 ਪ੍ਰਵਾਸੀ ਮਜ਼ਦੂਰਾਂ ਨੂੰ ਮੁਜੱਫਰਪੁਰ ਬਿਹਾਰ ਲਈ ਰਵਾਨਾ ਕੀਤਾ ਹੈ। ਇਨ੍ਹਾਂ ਨੂੰ ਹਲਕਾ ਵਿਧਾਇਕ ਚੱਬੇਵਾਲ ਡਾ. ਰਾਜ ਕੁਮਾਰ ਤੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਦੀ ਅਗਵਾਈ ਹੇਠਾਂ ਰਵਾਨਾ ਕੀਤਾ ਗਿਆ। ਇਨ੍ਹਾਂ ਵਿਅਕਤੀਆਂ ਨੂੰ 2 ਦਿਨ ਲਈ ਖਾਣਾ, ਪਾਣੀ, ਫਲ, ਬਿਸਕੁਟ, ਸੈਨੀਟਾਈਜ਼ਰ ਮਾਸਕ ਤੇ ਆਦਿ ਚੀਜ਼ਾਂ ਮੁਹੱਈਆ ਕਰਵਾਈਆਂ ਗਈਆਂ। ਇਸ ਦੇ ਨਾਲ ਹੀ ਬਿਹਾਰ ਦੇ ਵਸਨੀਕਾਂ ਨੇ ਦੁਬਾਰਾ ਵਾਪਸ ਆਉਣ ਦਾ ਵਾਅਦਾ ਕਰਦਿਆਂ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਵੀ ਕੀਤਾ।